ਬਣੀਆਂ ਹੋਈਆਂ ਸਨ ਕਿ ਜਿਨ੍ਹਾਂ ਨੂੰ ਦੇਖਕੇ ਦੇਖਣ ਵਾਲਾ ਕਹਿ ਸਕਦਾ ਸੀ ਕਿ “ਇਸਤੋਂ ਵਧੀਕ ਕਾਰੀਗਰੀ ਅਰ ਸਫਾਈ ਦਾ ਕੰਮ ਕੋਈ ਚਿਤੇਰਾ ਕਰ ਹੀ ਨਹੀਂ ਸਕਦਾ।” ਛੱਤ ਤੇ ਹਰ ਪ੍ਰਕਾਰ ਦੀਆਂ ਚਿੜੀਆਂ ਤੇ ਓਨ੍ਹਾਂ ਦੇ ਪਿੱਛੇ ਝਪਟਦੇ ਹੋਏ ਬਾਜ ਬਹਰੀ ਆਦਿਕ ਸ਼ਿਕਾਰੀ ਜਾਨਵਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਜੋ ਕੰਧਾਂ ਦੀਆਂ ਦੀਵਾਰਗੀਰਾਂ ਤੇ ਸਾਂਭੀਆਂ ਦੇ ਦੇ ਚਾਨਣੇ ਕਰਕੇ ਬਹੁਤ ੨ ਸਾਫ ਨਜ਼ਰ ਆ ਰਹੀਆਂ ਸਨ । ਜ਼ਮੀਨ ਤੇ ਸਾਫ ਸੁਥਰਾ ਵਧ ਵਿਛਿਆ ਹੋਇਆ ਸੀ, ਸਾਹਮਣੇ ਹੱਥ ਭਰ ਦੀ ਉੱਚੀ ਗੱਦੀ ਤੇ ਦੋ ਨਕਾਬ ਪੋਸ਼ ਬੈਠੇ ਹੋਏ ਸਨ ਤੇ ਹੋਰ ਭੀ ਹੇਠਾਂ ਬਹੁਤ ਸਾਰੇ ਆਦਮੀ ਅਦਬ ਨਾਲ ਬੈਠ ਹੋਏ ਸਨ, ਪਰ ਓਨ੍ਹਾਂ ਵਿੱਚੋਂ ਕੋਈ ਵੀ ਅਜੇਹਾ ਨਹੀਂ ਸੀ ਜਿਸਦੇ ਮੂੰਹ ਉੱਤੇ ਨਕਾਬ ਪਈ ਹੋਈ ਨ ਹੋਵੇ।
ਦੇਵੀ ਸਿੰਘ ਤੇ ਭੂਤਨਾਥ ਨੂੰ ਆਸ਼ਾ ਸੀ ਕਿ ਅਸੀਂ 'ਓਨ੍ਹਾਂ ਦੋਹਾਂ ਨਕਾਬਪੋਸ਼ਾਂ ਨੂੰ ਓਸੇ ਢੰਗ ਦੀ ਪੁਸ਼ਾਕ ਵਿਚ ਦੇਖਾਂਗੇ ਕਿ ਜਿਸ ਵਿਚ ਅੱਗ ਕਈ ਵਾਰੀ ਵੇਖ ਚੁੱਕੇ ਹਾਂ ਪਰ ਹੁਣ ਤਾਂ ਉਸਦੇ ਉਲਟ ਦੇਖਿਆ। ਇਸ ਗੱਲ ਦਾ ਤਾਂ ਨਿਸਚਾ ਨਹੀਂ ਸੀ ਕਿ ਇਸ ਨਕਾਬ ਦੇ ਅੰਦਰ ਓਹੋ ਸੂਰਤ ਲੁਕੀ ਹੋਈ ਹੈ ਜਾਂ ਕੋਈ ਹੋਰ ਪਰ ਪੋਸ਼ਾਕ ਅਤੇ ਆਵਾਜ਼ ਏਹੋ ਦੱਸਦੀ ਸੀ ਕਿ ਇਹ ਦੋਵੇਂ ਕੋਈ ਹੋਰ ਹੀ ਹਨ, ਪਰ ਇਸ ਵਿਚ ਭੀ ਕੋਈ ਸੰਦੇਹ ਨਹੀਂ ਸੀ ਕਿ ਇਨ੍ਹਾਂ ਦੀ ਪੁਸ਼ਾਕ ਉਨ੍ਹਾਂ ਨਕਾਬਪੋਸ਼ਾਂ ਪਾਸੋਂ ਕਿ ਤੋਂ ਵਧੀਕ ਵਡਮੁੱਲੀ ਸੀ ਜਿੰਨਾਂ ਨੂੰ ਭੂਤਨਾ ਤੇ ਦੇਵੀ ਸਿੰਘ ਦੇਖ ਚੁੱਕੇ ਸੀ।