ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭)

ਵਲ ਦੇਖਣ ਲਗ ਪਿਆ। ਇਸ ਵੇਲੇ ਦਿਨ ਚੜ੍ਹ ਚੁਕਾ ਸੀ ਤੇ ਚਾਨਣਾ ਖਿੜਕੀਆਂ ਦੇ ਰਸਤੇ ਕਮਰ ਵਿਰ ਆ ਰਿਹਾ ਸੀ।

ਕਾਮਨੀ-(ਕੁਛ ਕ੍ਰੋਧ ਨਾਲ) ਹੁਣ ਦਸੋ ਮੂੰਹ ਧੋ ਕੇ ਮੈਂ ਕੁਛ ਹੋਰ ਹੋ ਗਈ ਹਾਂ ਆਪ ਬੋਲਦੇ ਕਿਓਂ ਨਹੀਂ?

ਆਨੰਦ—(ਹਾਉਕਾ ਭਰਕੇ) ਸ਼ੌਕ! ਤੇਰੇ ਘੁੰਡ ਨੇ ਮੈਨੂੰ ਧੋਖਾ ਦਿੱਤਾ ਜੇ ਸੌਣ ਤੋਂ ਪਹਿਲਾਂ ਮੈਂ ਤੇਰਾ ਮੂੰਹ ਦੇਖ ਲੈਂਦਾ ਤਾਂ ਧਰਮ ਕਿਓਂ ਨਸ਼ਟ ਹੁੰਦਾ।

ਕਾਮਨੀ-(ਜਿਸ ਨੂੰ ਹੁਣ ਅਸੀ ਲਾਡਲੀ ਲਿਖਾਂਗੇ ਕਿਓਂ ਕਿ ਓਹ ਵਾਸਤਵ ਵਿਚ ਲਾਡਲੀ ਹੀ ਹੈ) ਫੇਰ ਭੀ ਆਪ ਓਹੋ ਗੱਲਾਂ ਕਰ ਰਹੇ ਹੋ ਅਰ ਅਜੇ ਤਕ ਆਪਣੇ ਆਪ ਨੂੰ ਛੋਟਾ ਕੁਮਾਰ ਸਮਝਦੇ ਹੋ। ਇਤਨੀਆਂ ਗੱਲਾਂ ਕਰਨ ਤੇ ਅਰ ਤੁਰਨ ਫਿਰਨ ਤੇ ਭੀ ਆਪ ਦੇ ਦਿਮਾਗ ਵਿਚੋਂ ਸੁਪਨੇ ਦਾ ਅਸਰ ਨਹੀਂ ਗਿਆ (ਕਮਰੇ ਵਿਚ ਲਗੇ ਹੋਏ ਚ ਲਗੇ ਹੋਏ ਵਡੇ ਸ਼ੀਸ਼ੇ ਵਲ ਹੱਥ ਕਰਕੇ) ਆਪ ਸ਼ੀਸ਼ੇ ਵਿਚ ਆਪਣਾ ਮੂੰਹ ਤਾਂ ਵੇਖੋ।

ਆਨੰਦ ਸਿੰਘ ਭੀ ਏਹੋ ਚਾਹੁੰਦਾ ਸੀ ਸੋ ਓਹ ਸ਼ੀਸ਼ੇ ਦੇ ਸਾਹਮਣੇ ਜਾ ਖਲੋਤਾ ਅਰ ਮਣੇ ਜਾ ਖਲੋਤਾ ਅਰ ਬੜੇ ਧਿਆਨ ਨਾਲ ਆਪਣੀ ਸੂਰਤ ਵੇਖਣ ਲਗਾ, ਲਾਡਲੀ ਭੀ ਨਾਲ ਹੀ ਚਲੀ ਗਈ ਤੇ ਬੋਲੀ ਕਿਓਂ ਹੁਣ ਭੀ ਆਪ ਆਪਣੇ ਆਪ ਨੂੰ ਛੋਟਾ ਕੁਮਾਰ ਸਮਝਦੇ ਹੋ?

ਕ੍ਰੋਧ ਤੇ ਸ਼ਰਮਿੰਦਗੀ ਨਾਲ ਕੁਮਾਰ ਘਬਰਾ ਗਿਆ ਫੇਰ ਓਸੀ ਨੇ ਆਪਣੀ ਪੁਸ਼ਾਕ ਵਲ ਨਜਰ ਮਾਰੀ ਅਰਉਸ ਵਿਚ ਕੋਈ ਭਿੰਨ ਭੇਤ ਨ ਵੇਖਕੇ ਬੋਲਿਆ ਹੈਂ! ਇਹ ਕੀ ਗੱਲ ਹੈ! ਮੇਰੀ ਸੂਰਤ ਕਿਸ ਨੇ ਬਦਲੀ ਹੈ?