ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਤੂੰ ਇਸ ਗੱਲ ਦਾ ਪ੍ਰਬੰਧ ਕਰ, ਕਿ ਮੇਰਾ ਵਿਆਹ ਤੋਂ ਪਹਿਲਾਂ ਕਮਲਨੀ ਦਾ ਵਿਆਹੇ ਕੁਮਾਰ ਨਾਲ ਹੋ ਜਾਵੇ। ਪਰ ਮੈਥੋਂ ਇਸਦਾ ਕੁਛ ਪ੍ਰਬੰਧ ਨਾ ਹੋ ਸਕਿਆ ਅਰ ਕਮਲਨੀ ਭੀ ਇਸ ਗੱਲ ਮੰਨਦੀ ਨਜ਼ਰ ਨਾ ਆਈ, ਸੋ ਮੈਂ ਚੁਪ ਹੋ ਗਈ, ਮੈਨੂੰ ਚੁਪ ਵੇਖਕੇ ਕਿਸ਼ੋਰੀ ਨੇ ਕਿਹਾ:-ਦੇਖ ਕਮਲਾ ਤੂੰ ਮੇਰੀ ਗੱਲ ਵੱਲ ਕੁਛ ਧਿਆਨ ਨਹੀਂ ਦੇਂਦੀ ਪਰ ਤੂੰ ਚੰਗੀ ਤਰਾਂ ਯਾਦ ਰੱਖ ਕਿ ਜੇ ਮੇਰੀ ਮਨਸ਼ਾ ਪੂਰੀ ਨਾ ਹੋਈ ਤਾਂ ਕਦੀ ਵਿਆਹ ਨਹੀਂ ਕਰਾਂਗੀ, ਸਗੋਂ ਮੈਂ ਵਿਆਹ ਹੋਣ ਤੋਂ ਪਹਿਲਾਂ ਹੀ ਫਾਹਾ ਲੈਕੇ ਮਰ ਜਾਵਾਂਗੀ, ਕਮਲਨੀ ਨੇ ਜੋ ਹਸਾਂਨ ਮੇਰੇ ਤੇ ਕੀਤੇ ਹਨ ਉਨਾਂ ਦਾ ਬਦਲਾ ਮੈਂ ਕਿਸੇਤਰਾਂ ਨਹੀਂਦੇ ਸਕਦੀ,ਜੇਕੁਝਦੇਸਕਦੀਹਾਂ ਤਾਂ ਕੇਵਲ ਇਸਤਰਾ ਕਿ ਕਮਲਨੀ ਨੂੰ ਪਟਰਾਣੀ ਬਣਾਵਾਂ ਤੇ ਆਪ ਓਸਦੀ ਦਾਸੀ ਹੋਕੇ ਰਹਾਂ, ਪਰ ਸ਼ੋਕ ਤੂੰ ਮੇਰੀਆਂ ਗੱਲਾਂ ਵੱਲ ਧਿਆਨ ਨਹੀਂ ਕਰਦੀ ਜਿਸਦਾ ਫਲ ਇਹ ਹੋਵੇਗਾ ਕਿ ਇਕ ਦਿਨ ਤੁੰ ਪਛਤਾਵੇਂਗੀ ਤੇ ਰੋਵੇਂਗੀ।

ਕਿਸ਼ੋਰੀ ਦੀ ਇਹ ਗੱਲ ਮੇਰੇ ਮਨ ਵਿਚ ਖੁਭ ਗਈ ਅਰ ਮੈਂ ਸੋਚਿਆ ਕਿ ਜੋ ਕੁਛ ਇਹ ਕੈਹਿੰਦੀ ਹੈ ਠੀਕ ਹੈ ਇਸੇਤਰਾਂ ਹੋਣਾ ਚਾਹੀਦਾ ਹੈ। ਛੇਕੜ ਮੈਂ ਗੋਪਾਲ ਸਿੰਘ ਨੂੰ ਇਹ ਸਾਰੀ ਗੱਲ ਦਸੀ ਤੇ ਆਪਣੇ ਵਲੋਂ ਭੀ ਆਖਿਆ ਜਿਸਦਾਫਲ ਏਹ ਹੋਯਾ ਕਿਓਹ ਤਨ ਮਨ ਨਾਲ ਇਸ ਕੰਮ ਵਲ ਲਗ ਪਏ।ਜਦਓਹ ਆਪ ਹੀ ਤਿਆਰ ਹੋ ਗਏ ਤਾਂ ਫੇਰ ਕੀ ਸੀ। ਸਭ ਕੰਮ ਚੰਗਾ ੨ ਹੋਣ ਲਗ ਪਿਆ।

ਰਾਜਾ ਗੋਪਾਲ ਸਿੰਘ ਨੇ ਇਹ ਗੱਲ ਕਮਲਨੀ ਨੂੰ ਆਖੀ ਪਰ ਉਸਨੇ ਨਾਂਹ ਕਰ ਦਿਤੀ,ਓਨ੍ਹਾਂ ਨੇ ਇਸਨੂੰ ਬਹੁਤ ਸਮਝਾਇਆ