(੨੬)
ਕੁਮਾਰ-ਠੀਕ ਹੈ ਈਸਰ ਦਾ ਧੰਨਵਾਦ ਹੈ ਕਿ ਮਾਯਾ ਰਾਣੀ ` ਮਾਧਵੀ ਦੀ ਲੋਬ ਨੂੰ ਇੰਦ੍ਰਾਣੀ ਤੇ ਅਨੰਦੀ ਦੀ ਸੂਰਤ ਵਿਚ ਵੇਖਕੇ ਜੋ ਕੁਛ ਰੰਜ ਮੈਨੂੰ ਹੋਇਆ ਸੀ ਅਰ ਅਜ ਤਕ ਜੋ ਛ ਅਸਰ ਮੇਰੇ ਮਨ ਉਤੇ ਸੀ ਓਹ ਸਭ ਜਾਂਦਾ ਰਿਹਾ ਹੈ । (ਕਮਲਨੀ ਨੂੰ) ਹਛਾ ਇਹ ਦਸ ਕਿ ਤੂੰ ਰਾਤ ਵਾਲੀ ਕਾਰਰਵਾਈ ਕਿਸਤਵਾਂ ਕੀਤੀ ? ਮੇਰੀ ਸਮਝ ਵਿਚ ਕੁਛ ਨਹੀਂ ਆਇਆ, ਅਰ ਨਾ ਇਸ ਗੱਲ ਦਾ ਪਤਾ ਲਗਾ ਕਿ ਮੇਰੀ ਸੂਚਤ ਕਿਸਤਰਾਂ ਬਦਲ ਗਈ।
ਕਮਲਨੀ-ਇਸ ਗੱਲ ਦਾ ਉੱਤਰ ਆਪਨੂੰ ਕਮਾਲਾ ਪਾਸੋਂ ਮਿਲੇਗਾ ।
ਕਮਲ-ਇਹ ਤਾਂ ਇਕ ਸਾਧਾਰਨ ਗੱਲ ਹੈ । ਸਮਝ ਲਵੋ ਕਿ ਜਦ ਆਪ ਸੌਂ ਗਏ ਤਦ ਇਨਾ (ਕਮਲਨੀ) ਨੇ ਆਪਨੂੰ ਬੇਹੋਸ਼ ਕਰਕੇ ਆਪਦੀ ਸੂਰਤ ਬਦਲ ਦਿਤੀ ।
ਕੁਮਾਰ-ਠੀਕ ਹੈ ਪਰ ਅਜੇਹਾ ਕਿਉਂ ਕੀਤਾ
ਕਮਲਾ-ਇਹ ਤਾਂ ਮਸਖਰੀ ਵਾਸਤੇ ਅਰ ਦੂਸਰੇ ਕਿਸ਼ੋਰੀ ਦੇ ਇਹ ਕਹਿਣ ਤੇ ਕਿ ਜਿਸਦਾ ਵਿਆਹ ਪਹਿਲੇ ਹੋਯਾ ਹੈ ਓਸ਼ੋ ਦੀ ਸੋਹਾਗਰਾਤ ਪਹਿਲੇ ਹੋਣੀ ਚਾਹੀਦੀ ਹੈ ।
ਕੁਮਾਰ-(ਹੱਸਕੇ ਅਰ ਕਿਸ਼ੋਰੀ ਵਲ ਦੇਖਕੇ) ਇਹ ਸਭ ਤੁਹਾਡੀ ਬਹਾਦਰੀ ਹੈ,ਹਫ਼ਾ ਅਜ ਤੁਹਾਡੀ ਵਾਰੀ ਭੀ ਤਾਂ ਆਵੇਗੀ
*ਇਹ ਕੰਮ ਓਧਰ ਲਾਡਲੀ ਨੇ ਕੀਤਾ ਸੀ; ਆਪ ਪਹਿਲੇ ਹੀ,ਕਾਮਨੀ ਬਣੀ ਹੋਈ ਸੀ ਪਰ ਜਦ ਆਨੰਦ ਸਿੰਘ ਸੌਂ ਗਿਆ ਤਾਂ ਉਸਨੂੰ ਬੇਹੋਸ਼ ਕਰਕੇ ਸੂਰਤ ਬਦਲ ਦਿਤੀ ਅਰ ਸਵੇਰੇ ਉਸਦੇ ਉਠਣ ਤੋਂ ਪਹਿਲਾਂ ਹੀ ਆਪਣਾ ਮੂੰਹ ਧੋਕੇ ਸਾਫ ਕਰ ਲਿਆ।