ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਹੀ ਸਮਝ ਲਵਾਂਗਾ।

ਕਿਸ਼ੋਰੀ ਨੇ ਸ਼ਰਮਾ ਕੇ ਮੂੰਹ ਨੀਵਾਂ ਪਾਲਿਆ ਅਰ ਕੁਮਾਰ ਵੀ ਗੱਲ ਦਾ ਕੁਛ ਉੱਤਰ ਨਾ ਦਿਤਾ।

ਇਸਦੇ ਉਪ੍ਰੰਤ ਕੁਛ ਚਿਰ ਹੋਰ ਹਾਸੇ ਠੱਠੇ ਦੀਆਂ ਗਲਾਂ ਕਰਕੇ ਸਭ ਆਪੋ ਆਪਣੇ ਟਿਕਾਣੇ ਚਲੇ ਗਏ।

ਮਾਰਾਂ ਦੇ ਵਿਆਹ ਪਿਛੋਂ ਕਈ ਦਿਨ ਤਕ ਖੁਸ਼ੀ ਦੇ ਜਲਸੇ ਹੁੰਦੈ ਰਹੇ ਕਿਉਂਕਿ ਇਸਦੇ ਪਿੱਛੋਂ ਅਠਵੇਂ ਹੀ ਦਿਨ ਕਮਲਾ ਦਾ ਵਿਆਹ ਭੈਰੋਂ ਸਿੰਘ ਨਾਲ ਤੇ ਤਾਰਾ ਸਿੰਘ ਦਾ ਵਿਆਹ ਇੰਦ੍ਰਾ ਨਾਲ ਹੋ ਗਿਆ। ਭੂਤਨਾਥ ਤੇ ਇੰਦ੍ਰਦੇਵ ਨੇ ਬੜੀ ਖੁਸ਼ੀ ਨਾਲ ਇਹ ਸਾਕਾਦਾਰੀ ਖ੍ਰਵਾਨ ਕੀਤੀ।

ਇਸਦੇ ਪਿਛੋਂ ਮਹਾਰਾਜ ਨੇ ਸੋਚ ਕੀਤੀ ਕਿ ਹੁਣ ਓਸੇ ਬਗਲੇ ਵਾਲੇ ਤਲਿਸਮੀ ਮਕਾਨ ਵਿਚ ਚਲਕੇ ਕੈਦੀਆਂ ਦਾ ਮੁਕਦਮਾ ਸੁਣਿਆਂ ਜਾਵੇ। ਸੋ ਉਨਾਂ ਦੀ ਆਗਿਆ ਨਾਲ ਬਸਰੋਂ ਆਏ ਹੋਏ ਪ੍ਰਾਹੁਣੇ ਖੁਸ਼ੀ ਨਾਲ ਵਿਦਾ ਕੀਤੇ ਗਏ ਫੇਰ ਤਿਆਰੀ ਕਰਕੇ ਸਭਨਾਂ ਨੇ ਕੂਚ ਕੀਤਾ ਅਗੇ ਵਾਂਗ ਓਹ ਤਲਿਸਮੀ ਮਕਾਨ ਰੌਣਕ ਵਿਚ ਹੋਗਿਆ। ਕੈਦੀ ਭੀ ਓਥੇ ਹੀ ਤਹਿਖਾਨੇ ਵਿਚ ਕੈਦ ਕੀਤੇ ਗਏ ਅਰ ਮੁਕਦਮਾ ਸੁਣਨ ਦੀ ਤਿਆਰੀ ਹੋਗਈ।

ਚੌਥਾ ਕਾਂਡ

ਹੁਣ ਥੋੜਾ ਜੇਹਾ ਹਾਲ ਨਾਨਕ ਤੇ ਓਸਦੀ ਮਾਂ ਦਾ ਲਿਖਦੇ ਹਾਂ ਜੋ ਹਰ ਪ੍ਰਕਾਰ ਅਪ੍ਰਾਧੀ ਹੋਣ ਤੇ ਭੀ ਮਹਾਰਾਜ ਦੀ ਆਗਯਾ ਨਾਲ ਕੈਦ ਹੋਣ ਤੋਂ ਬਚ ਗਏ ਤੇ ਓਨਾਂ ਨੂੰ ਕੇਵਲ ਸ਼ ਨਿਕਾਲੇ ਦਾ ਦੰਡ ਦਿਤਾ ਗਿਆ। ਭਾਵੇ ਮਹਾਰਾਜ ਨੇ ਓਨਾਂ ਦੋਹਾਂ ਤੇ ਦਇਆ