ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)


ਚਾਹੀਦਾ ਹੈ, ਉਸ ਨੇ ਪੰਜ ਆਦਮੀ ਆਪਣੇ ਸ਼ਿਕਾਰ ਸਮਝੇ ਹੋਏ ਸਨ ਤੇ ਓਨਾਂ ਪੰਜਾਂ ਨੂੰ ਹੀ ਮਾਰ ਦੇਣ ਦੀ ਵਿਓਂਤ ਸੋਚ ਰਿਹਾ ਸੀ। ਇਕ ਰਾਜਾ ਗੁਪਾਲ ਸਿੰਘ, ਦੂਸਾ ਇੰਦ੍ਰ ਦੇਵ, ਤੀਸਰਾ ਭੂਤ ਨਾਥ, ਚੌਬਾ ਹਰਨਾਮ ਸਿੰਘ, ਤੇ ਪੰਜਵੀਂ ਸ਼ਾਂਤਾ। ਏਹ ਪੰਜ-ਆਦਮੀ ਓਸਦੀਆਂ ਅੱਖਾਂ ਵਿਚ ਰੜਕ ਰਹੇ ਸਨ ਪਰ ਇਨਾਂ ਪੰਜਾਂ ਵਿਚੋਂ ਗੋਪਾਲ ਸਿੰਘ ਤੇ ਇੰਵ ਦੇ ਤਾਂ ਪਾਸ ਜਾਣ ਦੀ ਹਿੰਮਤ ਓਸਨੂੰ ਨਹੀਂ ਪੈਂਦੀ ਸੀ ਅਰ ਸਮਝਦਾ ਸੀ ਕਿ ਇਹ ਦੋਵੇਂ ਤਲਿਸਮੀ ਆਦਮੀ ਹਨ ਅਰ ਇਨਾਂ ਦੇ ਕੰਮ ਜਾਦੂ ਵਾਂਗ ਹੁੰਦੇ ਹਨ ਅਰ ਇਨਾਂ ਵਿਚ ਲੋਕਾਂ ਦੇ ਮਨਾਂ ਦਾ ਹਾਲ ਜਾਣ ਲੈਣ ਦੀ ਸ਼ਕਤੀ ਹੈ ਤੇ ਝਾਕੀ ਆਦਮੀਆਂ ਨੂੰ ਓਹ ਨਿਰਾ ਸ਼ਿਕਾਰ ਹੀ ਸਮਝਦਾ ਸੀ ਅਫ ਆਸਾ ਰਖਦਾ ਸੀ ਕਿ ਬਾਕੀ ਤਿੰਨਾਂ ਨੂੰ ਕਿਸੇ ਨ ਕਿਸੇ ਤਰਾਂ ਫਸਾ ਹੀ ਲਵਾਂਗੇ। ਸੋ ਚੁਨਾਰਗੜ੍ਹ ਆਕੇ ਓਸ ਨੇ ਇੰਦ੍ਰ ਦੇਵ ਤੇ ਗੋਪਾਲ ਸਿੰਘ ਦਾ ਧਿਆਨ ਤਾਂ ਉਸਨੇ ਛਡ ਦਿਤਾ, ਤੇ ਭੂਤਨਾਥ ਦੇ ਟੱਬਰ ਵਲ ਰੁੱਝ ਗਿਆ। ਨਾਨਕ ਏਥੇ ਇਕੱਲਾ ਨਹੀਂ ਸੀ ਸਗੋਂ ਉਸ ਪਾਸ ਸਤ ਅੱਠ ਆਦਮੀ ਸਨ ਤੇ बुट ਸ਼ਾਗਿਰਦ ਭੀ ਸਨ।

ਕੁਮਾਰਾਂ ਦੇ, ਵਿਆਹ ਵਿਚ ਜਿਸਤਰਾਂ ਦੂਰੋਂ ੨. ਪ੍ਰਾਹੁਣੇ ਤੇ ਤਮਾਸ਼ਬੀਨ ਸ਼ੌਕੀਨ ਲੋਕ ਆਏ ਹੋਏ ਸਨ ਉਸੇ ਤਰਾਂ ਬਹੁਤ ਸਾਰੇ ਸਾਧੂ ਮਹਾਤਮਾ, ਤੇ ਸਾਧੂਆਂ ਦੇ ਭੇਸ ਧਾਰੀ ਪਖੰਡੀ ਲੋਕ ਭੀ ਬਹੁਤ ਆਏ ਹੋਏ ਸਨ ਜਿਨਾਂ ਨੂੰ ਮਹਾਰਾਜ ਵਲੋਂ ਰੱਜਵਾਂ ਅੰਨ ਪਾਂਣੀ ਮਿਲਦਾ ਸੀ ਤੇ ਲਾਲਚ ਵਿਚ ਫਸੇ ਹੋਏ ਅਜੇ ਤੱਕ ਚੁਨਾਰ ਫੜ ਤੇ ਨਹੀਂ ਗਏ ਸੀ। ਤੇ ਤਲਿਸਮੀ ਮਕਾਨ ਦੇ ਦੋਹੀਂ ਪਾਸੀਂ ਜੰਗਲ ਵਿਚ ਡੇਰੇ ਪਾਈ ਬੈਠੇ ਸਨ ਨਾਨਕ ਤੇ ਉਸਦੇ ਸਾਥੀ ਭੀ