(੪੧)
ਸਮਾ ਹੀ ਹੋਰ ਸੀ, ਈਸ਼੍ਵਰ ਨਾ ਕਰੇ ਕਿ ਓਹ ਦਿਨ ਕਿਸੇਵੈਰੀਨੂੰ ਭੀ ਦਿਖਾਵੇ। ਉਸ ਵੇਲੇ ਸਾਡੇ ਮਾੜੇ ਦਿਨ ਸਨ ਆਪਣੇ ਸਾਥੀ ਭੀ ਵੈਰੀ ਬਣ ੨ ਕੇ ਦੁਖ ਦੇਂਦੇ ਸਨ।(ਕਮਲਾ ਵਲ ਦੇਖਕੇ) ਹਛਾ ਤੂੰ ਹੀ ਦੱਸ ਕਿ ਮੈਂ ਉਸ ਚਮੇਲਾ ਕੁੜੀ ਦਾ ਕੀ ਵਿਗਾੜਿਆ ਸੀ ਜੋ ਓਸਨੇ ਮੈਨੂੰ ਏਤਨਾ ਦੁਖ ਦਿਤਾ, ਜੇ ਓਹ ਮੇਰੇ ਪ੍ਰੇਮ ਦਾ ਹਾਲ ਮੇਰੇ ਪਿਤਾ ਨੂੰ ਨ ਕਹਿੰਦੀ ਤਾਂ ਮੇਰੇ ਤੇ ਅਜੇਹੀਆਂ ਬਿਪਤਾ ਕਿੰਉ ਪੈਂਦੀਆਂ।
ਕਮਲਾ-ਠੀਕ ਹੈ, ਜੇਹਾ ਉਸਨੇ ਕੀਤਾ ਸੀ ਤੇਹਾ ਹੀ ਪਾਲਿਆ, ਮੇਰੇ ਹਥਾਂ ਦ ਕੋਟੜੇ ਉਸਨੂੰ ਸਾਰੀ ਉਮਰ ਨਹੀਂ ਭੁਲਣਗੇ।*
ਕਿਸ਼ੋਰੀ-ਏਤਨੀ ਮਾਰ ਖਣ ਤੇ ਭੀ ਉਸਨੇ ਮੇਰੇ ਪਿਤਾ ਦਾ ਠੀਕ ੨ ਭੇਤ ਨ ਦਸਿਆ।
ਕਮਲਾ-ਹਾਂ ਓਹ ਬੜੀ ਜਿੱਦਲ ਨਿਕਲੀ ਪਰ ਤੁਸਾਂ ਇਹ ਬੜਾ ਚੰਗਾ ਕੀਤਾ ਕਿ ਉਸਨੂੰ ਛਡ ਦਿਤਾ ਹੁਣ ਭੀ ਓਹ ਜਿਥੇ ਜਾਵੇਗੀ ਦੁਖ ਹੀ ਪਾਵੇਗੀ।
ਕਿਸ਼ੋਰੀ-ਹਾਂ ਓਸ ਸਮੇ ਧਨ ਪਤ ਦੇ ਭਰਾ ਨੇ ਮੈਨੂੰ ਕੋਈ ਘੱਟ ਦੁਖ ਦਿਤਾ ਸੀ ਜਦ ਮੈਂ ਨਾਗਰ ਦੇ ਘਰ ਕੈਦ ਸੀ ਉਸ ਦੁਸ਼ਰ ਦੀ ਸੂਰਤ ਵੇਖਕੇ ਮੇਰਾ ਲਹੂ ਸੁਕ ਜਾਦਾ ਸੀ।
ਲਾਡਲੀ—ਹਾਂ ਜਿਸਨੂੰ ਭੂਤ ਨਾਥ ਨੇ ਮਾਰਿਆ ਸੀ,ਨਾਗਰ ਇਸ ਗੱਲ ਨੂੰ ਲੁਕਾ ਹੀ ਗਈ ਉਸਨੇ ਮਾਯਾਰਾਣੀ ਨੂੰ ਕੁਛ ਨ ਦਸਿਆ ਅਰ ਏਸੇ ਵਿਚ ਉਸਦਾ ਭਲਾ ਸੀ। _______________________________________________________ *ਦੇਖੋ ਸੰਤਤਿ ਭਾਗ ਪਹਿਲਾ ਕਾਂਡ ੧੧ ।
+ਦੇਖੋ ਸੰਤਤਿ ਭਾਗ੮ ਕਾਂਡ ੯ ।