ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਵਾਰ ਕੀਤਾ ਸੀ।*

ਕਿਸ਼ੋਰੀ-ਹਾਂ ਹਾਂ ਕੀ ਓਹ ਓਹੋ ਦੁਸ਼ਟ ਸੀ?

ਕਮਲਨੀ—ਹਾਂ ਓਹੋ ਸੀ ਮੈਂ ਉਸਨੂੰ ਆਪਣਾ ਪਖਪਾਤੀ ਸਮਝਦੀ ਸੀ ਪਰ ਬੇਈਮਾਨ ਨੇ ਮੈਨੂੰ ਧੋਖਾ ਦਿਤਾ ਈਸ਼੍ਵਰ ਦੀ ਕਿਰਪਾ ਸੀ ਕਿ ਓਹ ਪਹਿਲੇਵਾਰ ਵਿਚ ਹੀ ਫੜਿਆ ਗਿਆ ਨਹੀਂ ਤਾਂ ਮੈਨੂੰ ਉਸਦੇ ਹਥੋਂ ਬੜੇ ਦੁਖ ਝਲਣੇ ਪੈਂਦੇ।

ਕਮਲੀ ਨੇ ਅਜੇ ਇਹ ਗਲ ਕਹੀ ਹੀ ਸੀ ਕਿ ਓਸਦਾ ਧਿਆਨ ਸਾਹਮਣੇ ਪਾਸੇ ਬਨ ਵਲ ਜਾ ਪਿਆ, ਦੇਖਿਆ ਕਿ ਕੌਰ ਆਨੰਦ ਸਿੰਘ ਸਬਜ਼ੇ ਘੋੜੇ ਤੇ ਸਵਾਰ ਆ ਰਿਹਾ ਹੈ ਤੇ ਨਾਲ ਇਕ ਘੋੜੇ ਤੇ ਸਵਾਰ ਤਾਰਾ ਸਿੰਘ ਤੇ ਹੋਰ ਕੋਈ ਆਦਮੀ ਨਾਲ ਨਹੀਂ ਹੈ ਨਾਲ ਹੀ ਕਮਲਨੀ ਨੂੰ ਕੁਝ ਹੋਰ ਅਨੋਖੀ ਘਟਨਾ ਨਜ਼ਰ ਆਈ ਜਿਸ ਨੂੰ ਵੇਖਕੇ ਓਹ ਤ੍ਰਬਕ ਉਠੀ ਅਰ ਸਭਨਾਂ ਦਾ ਧਿਆਨ ਓਸ ਪਾਸੇ ਜਾ ਪਿਆ।

ਓਸਨੇ ਵੇਖਿਆ ਕਿ ਆਨੰਦਸਿੰਘ ਤੇ ਤਾਰਾਸਿੰਘ ਬਨਵਿਚੋਂ ਨਿਕਲ ਕੇ ਕੁਛ ਹੀ ਦੂਰ ਆਏ ਹਨ ਕਿ ਅਚਾਣਕ ਠਹਿਰ ਕੇ ਓਨਾਂ ਨੇ ਪਿਛਾਹਾਂ ਵਲ ਦੇਖਿਆ।ਓਸੇ ਹੀ ਵੇਲੇ ਦਸ ਬਾਰਾਂ ਆਦਮੀ ਹਥਾਂ ਵਿਚ ਤੀਰ ਕਮਾਨ ਲਈ ਮੂੰਹ ਤੇ ਨਕਾਬਾਂ ਪਾਈ ਬਨ ਵਿਚੋਂ ਨਿਕਲ ਕੇ ਫੁਰਤੀ ਨਾਲ ਇਨਾਂ ਦੋਹਾਂ ਤੇ ਤੀਰ ਚਲਾਉਣ ਲਗ ਪਏ,ਇਹ ਦੋਵੇਂ ਭੀ ਮਿਆਨਾਂ ਵਿਚੋਂ ਤਲਵਾਰਾਂ ਧੂਹ ਕੇ ਓਨਾਂ ਵਲ ਦੌੜੇ ਅਰ ਦੇਖਦਿਆਂ ੨ ਸਾਰੇ ਲੜਦੇ ੨ ਮੁੜ ਓਸੇ ਬਨ ਵਿਚ ਜਾਕੇ ਅਖਾਂ ਤੋਂ ਓਹਲੇ ਹੋਗਏ।

ਕਮਲਨੀ,ਕਿਸ਼ੋਰੀ, ਕਾਮਨੀ, ਲਾਡਲੀ ਆਦਿਕ ਇਹ _______________________________________________________ *ਦੇਖੋ ਸੰਤਤਿ ਭਾਗ ਕਾਂਡ