ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਤਮਾਸ਼ਾ ਵੇਖਕੇ ਘਬਰਾ ਗਈਆਂ ਇਨਾਂ ਦੀ ਇੱਛਾ ਅਨੁਸਾਰ ਕਮਲਨੀ ਦੌੜਕੇ ਹੇਠਾਂ ਉਤਰੀ ਅਰ ਇਕ ਦਾਸੀ ਨੂੰ ਇਹ ਖਬਰ ਇੰਦ੍ਰਜੀਤ ਸਿੰਘ ਨੂੰ ਦਸਣ ਲਈ ਦੌੜਾਇਆ।

ਅੱਠਵਾਂ ਕਾਂਡ

ਨਾਨਕ ਇਹ ਗੱਲ ਸੋਚ ਰਿਹਾ ਸੀ ਕਿ ਮੈਂ ਪਹਿਲਾਂ ਕਿਸ ਤੇ ਵਾਰ ਕਰਾਂ? ਜੇ ਪਹਿਲਾਂ ਸ਼ਾਂਤਾ ਤੇ ਵਾਰ ਕਰਦਾ ਹਾਂ ਤਾਂ ਖੜਾਕ ਸੁਣਕੇ ਭੂਤ ਨਾਥ ਉਠ ਖਲੋਵੇਗਾ ਅਰ ਮੈਨੂੰ ਫੜ ਲਵੇਗਾ ਕਿਉਂਕਿ ਮੈਂ ਇਕੱਲਾ ਕਿਸੇਤਰਾਂ ਓਸ ਦਾ ਟਾਕਰਾ ਨਹੀਂ ਕਰ ਸਕਦਾ। ਸੋ ਪਹਿਲਾਂ ਭੂਤ ਨਾਥ ਨੂੰ ਹੀ ਚਿਤ ਕਰਨਾ ਚਾਹੀਦਾ ਹੈ ਜੇ ਕੁਛ ਰੌਲਾ ਸੁਣਕੇ ਸ਼ਾਂਤਾ ਜਾਗ ਭੀ ਪਵੇ ਗੀ ਤਾਂ ਮੇਰਾ ਕੀ ਵਿਗਾੜ ਸਕਦੀ ਹੈ ਮੈਂ ਓਸਨੂੰ ਉੱਠਣ ਭੀ ਨਹੀਂ ਦੇਵਾਂਗਾ ਓਹ ਇਸਤ੍ਰੀ ਮੇਰਾ ਕੀ ਕਰ ਸਕਦੀ ਹੈ? ਪਰ ਹੁਣ ਇਹ ਵੇਖਣਾ ਚਾਹੀਦਾ ਹੈ ਕਿ ਇਨਾਂ ਦੋਹਾਂ ਵਿਚੋਂ ਸ਼ਾਂਤਾ ਕੇਹੜੀ ਹੈ ਤੇ ਭੂਤ ਨਾਥ ਕੇਹੜਾ ਹੈ।

ਥੋੜੇ ਚਿਰ ਵਿਚ ਏਹੋ ਜੇਹੀਆਂ ਕਈ ਗਲਾਂ ਓਹ ਸੋਚ ਰਿਹਾ ਸੀ ਪਰ ਏਨਾਂ ਦੇਹਾਂ ਵਿਚੋਂ ਭੂਤਨਾਥ ਕੇਹੜਾ ਹੈ ਇਸ ਗੱਲ ਦਾ ਪਤਾ ਨ ਲਗਣ ਕਰਕੇ ਓਸ ਨੇ ਸੋਚਿਆ ਕਿ ਇਨਾਂ ਦੋਹਾਂ ਨੂੰ ਹੀ ਫੜ ਕੇ ਲੈ ਚਲਣਾ ਚਾਹੀਦਾ ਹੈ, ਅਜੇਹਾ ਕਰਨ ਨਾਲ ਮੇਰੀ ਮਾਂ ਬੜੀ ਪ੍ਰਸੰਨ ਹੋਵੇਗੀ।

ਨਾਨਕ ਨੇ ਆਪਣੇ ਬਟੂਏ ਵਿਚੋਂ ਬੇਹੋਸ਼ੀ ਦੀ ਤੇਜ਼ ਦਵਾ ਕਢਕੇ ਦੋਹਾਂ ਦੇ ਮੂੰਹ ਦੇ ਉਪਰ ਚੱਦਰ ਦੇ ਉੱਪਰ ਹੀ ਛਿਣਕ ਦਿਤੀ ਤੇ ਓਨਾਂ ਦੇ ਬੇਹੋਸ਼ ਹੋਣ ਨੂੰ ਉਡੀਕਣ ਲਗਾ।

ਥੋੜੇ ਚਿਰ ਪਿਛੋਂ ਜਦ ਬੇਹੋਸ਼ੀ ਦੇ ਘੁਰਾੜੇ ਵੱਜਣ ਲਗਪਏ