२० ਪ੍ਰਛਾਵਾਂ ਭੀ ਨਹੀਂ ਸੀ । ਉਸ ਕੋਠੜੀ ਵਿਚ ਚਾਂਦੀ ਦਾ ਇਕ ਸੰਦੂਕ ਸੀ ਜਿਸਦੇ ਵਿਚਕਾਰ ਹਥ ਪਾੳਨ ਯੋਗ ਇਕ ਛੇਕ ਭੀ ਬਣਿਆ ਹੋਯਾ ਸੀ ਅਰ ਛਕਦੇ ਉਪਰ ਸੁਨੈਹਰੀ ਅਖਰਾਂ ਵਿਚ ਏਹ ਲਿਖਿਆ ਹੋਯਾ ਸੀ “ਸ਼ ਛੇਕ ਵਿਚ ਹਥ ਪਾਕੇ ਕਢੋਅਰ ਦੇਖੋ ਕੈਲੀ ਅਨੋਖੀ ਵਸਤੂ ਹੈ ।, ਕੌਰ ਆਨੰਦ ਸਿੰਘ ਜੀਨੇ ਬਿਨਾ ਸੋਚੇ ਵਿਚਾਰੇ ਉਧ ਛੇਕ ਵਿਚ ਹੱਥ ਪਾ ਦਿਤਾ। ਪਰ ਫਿਰ ਹਥ ਨਾ ਕੱਢ ਸਕੇ। ਸੰਦੂਕ ਦੇ ਅੰਦਰ ਹਥ ਜਾਂਦਿਆਂ ਹੀ ਮਾਨੋਂ ਕਿਸੇ ਨੇ ਲੋਹੇ ਦੀ ਬੇੜੀ ਪਾ ਦਿਤੀ? ਜੋ ਹੱਥਬਾਹਰ ਕੱਢਣ ਦਾ ਹੁਕਮ ਨਹੀਂ ਸੀ ਦੇਂਦੀ। ਕੁਮਾਰ ਨੇ ਨੀਵੇਂ ਹੋਕੇ ਸੰਦੂਕ ਵਲ ਦੇਖਿਆ ਪਤਾ ਲਗਾ ਤਾਂ ਜੋ ਸੰਦੂਕ ਜਮੀਨ ਦੇ ਵਿਚ ਗੱਡਿਆ ਹੋਯਾ ਹੈ, ਏਸ ਲਈ ਏਸਨੂੰ ਸੜਕਾ ਭੀ ਨਹੀਂ ਸਕਦੇ ਸਨ । ਤੀਸਰਾ ਕਾਂਡ ਕੌਰ ਆਨੰਦ ਸਿੰਘ ਦੇ ਜਾਨ ਦੇ ਪਿਛੋਂ ਕੌਰ ਇੰਜੀਤ ਸਿੰਘ ਕਿੰਨਾ ਚਿਰ ਉਨਾਂ ਦੇ ਆਉਣ ਨੂੰ ਉਡੀਕਦੇ ਰਹੇ, ਜਿਓਂ ੨ ਚਿਰ ਹੁੰਦਾ ਸੀ ਦਿਲਬੇਚੈਨ ਹੁੰਦਾ ਜਾਂਦਾ ਸੀ ਏਥੋਂ ਤਕ ਕਿ ਸਾਰੀ ਰਾਤ ਬੀਤ ਗਈ ਸਵੇਰਾ ਹੋਗਿਆ, ਅਰ ਪੂਰਬ ਪਾਸਿਓਂ ਸੂਰਜ ਭਗਵਾਨ ਦਰਸ਼ਨ ਦੇਕੇ ਹੌਲੀ ੨ ਆਸਮਾਨ ਉਤੇ ਚੜ੍ਹਨ ਲਗੇ। ਜਦ ਦਿਨ ਪੈਹਰ ਭਰ ਤੋਂ ਵਧੀਕ ਚੜ ਗਿਆ ਤ ਕੌਰ ਇੰਜੀਤ ਸਿੰਘ ਬਹੁਤ ਹੀ ਘਬਰਾਏ, ਆਫਤ ਓਨ੍ਹਾਂ ਨੂ ਨਿਸਚਾ ਹੋਗਿਆ ਸਿੰਘ ਜ਼ਰੂਰ ਕਿਸੇ ਆਫਤ
ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 9.pdf/23
ਦਿੱਖ