ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 9.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਂ ਸਏ ਦਾ ਪਾਰ ਹੋ ਜਾਵੇਗਾ ਇਨਾਂ ਕਰ ਜੇ ਗੋਪਾਲ ਸਿੰਘ ਦੇ ਮਾਰਨ ਨਾਲ ਹਟਿਆ ਹੈ ਓਨਾਂ ਹੀ ਕਮਲਨੀ ਦੇ ਮਾਰਨ ਨਾਲ ਹਟ ਸਕਦਾ ਹੈ ਬਸ ਏਸਦੇ ਪਿਛੋਂ ਮੇਰੇ ਨਾਲ ਦੁਸ਼ਮਨੀ ਕਰਨ ਦਾ ਕੋਈ ਹੌਸਲਾ ਨਹੀਂ ਕਰ ਸਕਦਾ । ਅਧੀ ਰਾਤ ਤੋਂ ਪਹਿਲਾਂ ਹੀ ਮਾਯਾ ਰਾਣੀ ਧਨਪਤ ਨੂ ਲੈਕੇ ਓਸ ਚੋਰ ਦਰਵਾਜੇ ਦੇ ਪਾਸ ਜਾ ਪਹੁੰਚੀ ਜਿਧਰੋਂ ਕਮਲਨੀ ਦੇ ਆਉਣ ਦੀ ਖਬਰ ਸੁਣੀ ਸੀ । ਮਾਯਾ ਰਾਣੀ ਦੇ ਕਹੇ ਅਨੁਸਾਰ ਪਹਿਰਾ ਦੇਣ ਵਾਲੀਆਂ ਦਾਸੀਆਂ ਵੀ ਨੰਗੀ ਤਲਵਾਰ ਲੈਕੇ ਓਸ ਚੋਰ ਖਵਾਜੇ ਦੇ ਆਸ ਪਾਸ਼ ਰਖਾਂ ਬ੍ਰਿਛਾਂ ਵਿਚ ਲੁਕੀਆਂ ਖੜੀਆਂ ਸਨ ਧਨਪਤ ਭੀ ਉਸ ਚੋਰ ਦਰਵਾਜ਼ੇ ਦੇ ਪਾਸ ਹੀ ਇਕ ਝਾੜੀ ਵਿੱਚ ਲੁਕ ਰਹਾ ਸੀ ਅਰ ਮਾਯਾ ਰਾਣੀ ਆਪ ਨੂ ਹਰ ਬਲਤੋਂ ਬਚਾਉਣ ਲਈ ਕੁਝ ਦੂਰ ਹੀ ਲੁਕ ਕੇ ਬੈਠ ਰਹੀ ਸੀ। 55 ਹੁਣ ਓਹ ਵੇਲਾ ਆ ਪਹੁਂਚਾ ਕਿ ਕਮਲਨੀ ਹੋਰ ਦਰਵਾਜੇ ਥਾਨੀਂ ਬਾਗ ਦੇ ਅੰਦਰ ਆਵੇ ਇਸ ਲਈ ਧੰਨਪਤ ਆਪਣੇ ਲੁਕਣ ਵਾਲੀ ਥਾਂ ਤੋਂ ਉਠਕੇ ਚੋਰ ਦਰਵਾਜੇ ਦ ਪਾਸ ਆਗਈ ਅਏਹ ਸੋਚਕੇ ਬੈਠ ਗਈ ਕਿ ਬਾਹਰੋਂ ਮੇਂ ਕੋਈ ਆਦਮੀ ਬੂਹਾ ਖੋਲਣ ਦਾ ਇਸ਼ਾਰਾ ਕਰੇਗਾ ਤਾਂ ਮੈਂ ਝਟ ਬੂਹਾ ਖੋਲ ਦੇਵਾਂਗੀ ਏਸ ਵੇਲੇ ਧੰਨਪਤ ਨੇ ਆਪਣੇ ਮੂਹ ਤੇ ਨਕਬ ਪਾਈ ਹੋਈ ਸੀ ਅਰ ਹੱਥ ਵਿਚ ਖੰਜਰ ਲਈ ਵੇਲੇ ਸਿਰ ਲੜਨ ਨੂ ਭੀ ਤਿਆਰ ਸੀ । ਥੋੜੇ ਚਿਰ ਪਿਛੋਂ ਹੀ ਬਾਹਰ ਵਲੋਂ ਕਿਸੇ ਨੇ ਚੋਰ ਦਰਵਾਜ਼ੇ ਨੂ ਖੜਕਾਯਾ, ਧਨਪਕ ਖੂਬ ਮੌਕੇ ਉਠੀ ਅਰ ਝਟ ਬੂਹਾ ਖੋਹਲ ਕੇ ਲਾਂਭੇ ਹੋ ਗਈ ਦਾ CC-0. Kashmir Research Institute, Sinagar, Dietized by eGangotn