ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ੴ ਸਤਿਗੁਰ ਪ੍ਰਸਾਦਿ॥
ਚੰਦਕਾਂਤਾ ਸੰਤਤਿ
ਨੌਵਾਂ ਹਿੱਸਾ
...........
ਕਾਂਡ ੧
ਹੁਣ ਓਹ ਵੇਲਾ ਆਗਿਆਂ ਹੈ ਕਿ ਅਸੀਂ ਆਪਣੇ ਪਾਠਕਾਂ ਨੂ ਤਲਿਸਮ ਦੀ ਸੈਲ ਕਰਾਈਏ, ਕਿਉਂਕਿ ਕੌਰ ਇੰਦ੍ਰਜੀਤ ਸਿੰਘ ਅਰ ਅਨੰਦ ਸਿੰਘ ਮਾਯਾ ਰਾਣੀ ਦੇ ਤਲਿਸਮੀ ਬਾਗ ਦੇ ਚੌਥੇ ਦਰਜੇ ਵਿਚ ਜਾ ਬਿਰਾਜੇ ਹਨ, ਜਿਸਨੂੰ ਤਲਿਸਮ ਦਾ ਦਰਵਾਜਾ ਕਹਿਣਾ ਚਾਹੀਦਾ ਹੈ, ਉਪਰ ਦੇ ਹਿੱਸੇ ਵਿਚ ਏਹ ਲਿਖ ਚੁਕੇ ਹਾਂ ਕਿ ਭੈਰੋਂ ਸਿੰਘ ਨੂ ਰੋਤਾਹ ਥਗੜ ਵਲ ਅਰ ਰਾਜਾ ਗੁਆਲ ਸਿੰਘ ਤੇ ਦੇਵੀ ਸਿੰਘ ਨੂੰ ਕਾਂਸ਼ੀ ਵਲ ਭੋਜਨ ਦੇ ਪਿਛੋਂ ਇੰਦ੍ਰਜੀਤ ਸਿੰਘ, ਆਨੰਦ ਸਿੰਘ ਤੇਜ ਸਿੰਘ ਤਾਰਾ ਸਿੰਘ ਸ਼ੇਰ ਸਿੰਘ ਅਤੇ ਲਾਡਲੀ ਨੂ ਨਾਲ ਲੈ ਕ ਕਮਲੀ ਤਲਿਸਮੀ: ਬਾਗ ਦੇ ਚੌਥੇ ਦਰਜੇ ਵਿਚ ਜਾ ਪਹੁੰਚੀ ਅਰ ਤਾਜ਼ਾ ਗੁਪਾਲ ਸਿੰਘ ਦੇ ਕਹੇ ਅਨੁਸਾਰ ਦੇਵ ਮੰਦਰ 'ਚ ( ਜਿਸਦਾ ਹਾਲ : ਅੱਗੇ ਂ ਖਲੇਗਾ ) ਡੇਰਾ ਪਾ ਦਿਤਾ। ਪਿਛੇ ਅਸਾਂ ਕਮਲਨੀ ਕੌਰ ਇੰਦ੍ਰਜੀਤ ਸਿੰਘ ਆਦਿਕਾਂ ਨੂ ਦਰੋਗੇ ਵਾਲੇ ਬੰਗਲੇ ਪਾਸ ਇਕ ਉਚੇ ਟਿਲੇ ਉਤੇ ' ਚਾਕ ਹੀ ਛਡ ਦਿਤਾ ਸੀ ਪਰ ਏਹ ਨਹੀਂ ਸੀ