ਲਿਖਿਆ ਕਿ ਏਹ ਕਿਸ ਰਸਤੇ ਪਹੁੰਚੇ ਤਾਂ ਓਹ ਰਾਹ ਕਿਸਤਰਾਂ ਦਾ ਸੀ ਹਛਾ ਸਾਡੇ ਪਾਠਕ ਬੇਯਾਰਾਂ ਦੇ ਨਾਲ ਕਈ ਵਾਰੀ ਓਸ ਤਲਿਸਮੀ ਬਾਰ ਵਿੱਚ ਜਾਣਗੇ ਏਸ ਲਈ ਆਪੇ ਓਨਾਂ ਨੂ ਰਸਤੇ ਦਾ ਹਾਲ ਹੋ ਮਲੂਮ ਜਾਵੇਗਾ॥
ਤਲਿਸਮੀ ਬਾਗ ਦਾ ਚੌਥਾ ਦਰਜਾ ਅਦਭੁਤ ਅਰ ਭਿਆਨਕ ਚੀਜ਼ਾਂ ਦਾ ਖਜ਼ਾਨਾ ਸੀ ਓਥੋਂ ਦਾ ਪੂਰਾ ੨ ਹਾਲ ਤਾਂ ਸਭਨੂ ਤਦ ਮਲੂਮ ਹੋਵੇਗਾ ਜਦ ਤਲਿਸਮ ਚੰਗੀ ਤਰਾਂ ਟੁਟ ਜਾਵੇਗਾ ਬਾਹਰਲਾ ਹਾਲ ਜੋ ਇੰਜੀਤ ਸਿੰਘ ਅਰ ਓਨਾ ਦੇ ਸਾਥੀਆਂ ਨੇ ਜਾਂਦਿਆਂ ਹੀ ਵੇਖਿਆ ਓਹ ਅਸੀਂ ਏਥੇ ਲਿਖਦੇ ਹਾਂ।
ਓਸ ਹਿਸੇ ਵਿਚ ਫਲ ਫੁਲ ਬੂਟੇ ਆਦਿਕ ਕੁਝ ਨਹੀਂ ਸਨ ਜਿਸਕ ੇ ਅਸੀਂ ਓਸਨੂ ਬਾਗ ਲਿਖ ਸਕੀਏ, ਚੌਹੀਂ ਪਾਸੀਂ ਤਰਾਂ ੨ ਦੀਆਂ ਇਮਾਰਤਾਂ ਬਣੀਆਂ ਹੋਈਆਂ ਸਨ ਜਿਨਾਂ ਦਾ ਹਾਲ ਅਸੀਂ ਓਸ ਦਵ ਮੰਦਰ ਨੂੰ ਵਿਚਕਾਰ ਕਰਕੇ ਲਿਖਦੇ ਹਾਂ ਜਿਸ ਵਿਚ ਸਾਡੇ ਦੋਨੋਂ ਕੌਥ ਅਰ ਦੋਵੇਂ ਨੇਕ ਦਿਲ ਔਰਤਾਂਰ ਓਨਾਂ ਦੇ ਸਾਥੀ ਬਿਰਾਜਮਾਨ ਹੋਨ। ਜਿਹਾਕੁ ਨਾਂ ਤੋਂ ਸਮਝਿਆ ਜਾਂਦਾ ਹੈ ਓਹ ਦੇਵ ਮੰਦਰ ਵਾਸਤਵ ਵਿਚ ਕੋਈ ਮੰਦਰ ਜਾਂ ਸ਼ਿਵਾਲਾ ਨਹੀਂ ਕੇਵਲ ਇਕ ਮਕਾਨ ਲਾਲ ਪੱਥਰ ਦਾ ਬਣਿਆ ਹੋਇਆ ਸੀ ਜਿਸ ਵਿਚ ਦਸ ਹਥ ਉਚੀ ਕੁਰਸੀ ਉਤੇ ਇਕ ਚਾਲੀ ਥੰਮਾਂ ਉਤੇ ਬੜਾ ਸੋਹਣਾ ਕਮਰਾ ਬਣਿਆ ਹੋਇਆ ਸੀ ਇਸਦੇ ਵਿਚਕਾਰ ਇਕ ਦਸ ਹਥ ਘੇਰੇ ਦਾ ਗੋਲ ਥੰਮ ਬਣਿਆ ਹੋਇਆ ਸੀ ਜਿਸਦੇ ਉਪਰ ਤਰਾਂ ਤਰਾਂ ਦੀਆਂ ਮੂਰਤਾਂ