ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 9.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਏਹ ਪੁਛਦੀ ਹਾਂ ਕਿ ਤੂੰ ਏਸ ਵਿਪਤਾ ਵਿਚ ਮੇਰੇ ਨਾਲ ਰੈਹਨ ਨੂੰ ਤਿਆਰ ਹੈਂ ਕਿ ਨਹੀਂ?

ਲੀਲਾ-ਜਦ ਤਕ ਮੇਰੀ ਜਾਨ ਹੈ ਜਾਂ ਜਦ ਤਕ ਤੁਸੀਂ ਮੇਰੇ ਉਤੇ ਭਰੋਸਾ ਕਰੋਗੇ।

ਮਾਯਾ— ਏਹ ਉਤਰ ਤਾਂ ਸਾਫ ੨ ਨਹੀਂ ਹੈ ਸਗੋਂ ਟੇਢਾ ਹੈ।

ਲੀਲਾ-ਤੁਸਾਂ ਏਸਨੂੰ ਚੰਗੀਤਰਾਂ ਸੋਧਨਾ ਪਰ ਏਥੋਂ ਨਿਕਲ ਜਾਨਦੇ ਪਿਛੋ

ਮਾਯਾ—ਹਛਾ ਏਹ ਦਸ ਕਿ ਏਹ ਮੇਰੀਆਂ ਦਾਸੀਆਂ ਦਾ ਕੀ ਹਾਲ ਹੈ?

ਲੀਲਾ-ਤੁਹਾਡੀਆਂ ਦਾਸੀਆ ਵਿਚੋਂ ਕੇਵਲ ਚਾਰ ਪੰਜ ਅਜੇਹੀਆਂ ਹਨ ਜਿਨਾਂ ਉਤੇ ਮੈਂ ਭਰੋਸਾ ਰਖ ਸਕਦੀ ਹਾਂ ਬਾਕੀਆਂ ਵਲੋਂ ਮੈਂ ਕੁਝ ਨਹੀਂ ਕੈਹ ਸਕਦੀ ਅਤੇ ਨ ਹੀ ਓਨਾਂ ਦੇ ਦਿਲ ਦੇ ਹਾਲ ਦਾ ਪਤਾ ਲਗ ਸਕਦਾ ਹੈ?

ਮਾਯਾ—(ਉਚੀ ਸਾਹ ਲੈਕੇ)ਹਾਏ ! ਏਥੋਂ ਤਕ ਨੌਬਤ ਪਹੁੰਚ ਗਈ ਹੈ, ਏਹ ਸਭ ਮੇਰੇ ਪਾਪ ਦਾ ਫਲ ਹੈ ਹਛਾ ਤੂੰ ਜੋ ਹੋਊ ਦੇਖਿਆ ਜਾਊ ਏਸ ਅਨੌਖੇ ਤਮਾਸ਼ੇ ਅਤੇ ਗੋਲੀਆਂ ਨੂੰ ਸੰਭਾਲ ਕੇ ਅਤੇ ਥੋੜੇ ਚਿਰ ਲਈ ਤਲਿਸਮੀ ਤੋਹਖਾਨੇ ਵਿਚ ਜਾਕੇ ਦੇਖਦੀ ਹਾਂ ਕਿ ਮੇਰੇ ਕੰਮਦੀ ਹੋਰ ਕੇਹੜੀ ਅਜੇਹੀ ਚੀਜ ਹੈ ਜਿਸਨੂੰ ਸਫਰ ਵਿਚ ਮੈਂ ਆਪਣੇ ਨਾਲ ਰੱਖ ਸਕਾਂ।ਜੋ ਕੁਝ ਹੱਥ ਲਗੇ ਲੈ ਆਉਂਦੀ ਹਾਂ ਅਤੇ ਬਹੁਤ ਛੇਤੀ ਤੈਨੂੰ ਅਤੇ ਹੋਰ ਓਨ੍ਹਾਂ ਦਾਸੀਆਂ ਨੂੰ ਨਾਲ ਲੈਕੇ ਨਿਕਲ ਨਸਦੀ ਹਾਂ ਜਿਨਾਂ ਉਤੇ ਤੈਨੂੰ ਭਰੋਸਾ ਹੈ ਕੋਈ ਹਰਜ ਨਹੀਂ ਏਸ ਗੁਜਰੀ ਹੋਈ ਦਸ਼ਾਵਿਚ