ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 9.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੭ )

ਭੀ ਮੈਂ ਲੱਖਾਂ ਦੁਸ਼ਮਨਾਂ ਨੂੰ ਨਰਕ ਵਿਚ ਪੁਚਾਉਨ ਦੀ ਹਿੰਮਤ ਰਖਦੀ ਹਾਂ।

ਇਸਦੇ ਉਤਰ ਵਿਚ ਪਿਛਲੇ ਪਾਸਿਓਂ ਕਿਸੇ ਗੁਪਤ ਮਨੁਖ ਨੇ ਕਿਹਾ “ਬੇਸ਼ਕ ੨ ਤੂੰ ਮਰਦੀ ੨ ਭੀ ਹਜਾਰਾਂ ਨੂੰ ਚੋਟ ਕਰੇਂਗੀ।

ਸਤਵਾਂ ਕਾਂਡ

ਏਯਾਰੀ ਭਾਸ਼ਾ ਦੀ ਚਿਠੀ ਪੜਨ ਅਤੇ ਕਮਲਨੀ ਦ ਦਿਲਾਸਾ ਦੇਣ ਕਰਕੇ ਕੌਰ ਇੰਜੀਤ ਸਿੰਘ ਨੂੰ ਧੀਰਜ ਤਾਂ ਹੋ ਗਈ ਪਰ “ਟੇਪ ਦਾ ਅਰਥ ਜਾਨਣ ਵਾਸਤੇ ਉਤਾਵਲੇ ਹੋ ਰਹੇ ਸਨ ਅਤੇ ਉਸਨੂੰ ਮਿਲਨ ਦੀ ਆਸ਼ਾ ਵਿਚ ਥੋੜਾ ਚਿਰ ਦਰਵਾਜੇ ਵਲ ਧਿਆਨ ਲਾਈ ਖੜੇ ਰਹੇ ਅਚਾਨਕ ਉਸਮਕਾਨ ਦਾ ਬੂਹਾ ਖੁੱਲਾ ਅਤੇ ਧਨਪਤ ਦੀ ਵੀਣੀ ਫੜੇ ਟੇਪ ਜੀ ਮਹਾਰਾਜ ਆਪਨੇ ਮੂੰਹ ਤੋਂ ਨਕਾਬ ਪਾਈ ਦਿਖਾਈ ਦਿਤਾ ਦਰ- ਵਾਜ਼ੇ ਤੋਂ ਬਾਹਰ ਨਿਕਲਦਿਆਂ ਹੀ ਟੇਪ ਨੇ ਮੂੰਹ ਤੋਂਨਕਾਬਹਟਾ ਦਿਤੀ ਸੂਰਤ ਦੇਖਦਿਆਂ ਹੀ ਕੌਰ ਇੰਜੀਤ ਸਿੰਘ ਜੀ ਹੱਸ ਪਏ ਅਤੇ ਝੱਟ ਓਨਾਂ ਦੀ ਵੀਣੀ ਫੜ ਲਈ ਤੇ ਕਿਹਾ ਆਹਾ ਭਲਾ ਏਹ ਕਿਸਨੂੰ ਆਸ਼ਾ ਸੀ (ਕਿ ਏਥੇ ਰਾਜੇ ਗੋਪਾਲ ਸਿੰਘ ਜੀ ਦੇ ਦਰਸ਼ਨ ਹੋਣਗੇ? (ਕਮਲਨੀ ਵਲ ਤਕਕੇ) ਕੀ ਏਨਾਂ ਨੇ ਹੀ ਆਪਨਾ ਨਾਮ ਟੇਪ” ਰਖਿਅਾ ਹੈ?

ਕਮਲਨੀ-ਜੀ ਹਾਂ।

ਇੰਦ੍ਜੀਤ ਸਿੰਘ (ਗੋਪਾਲ ਸਿੰਘ ਨੂੰ)ਕੀ ਆਨੰਦਸਿੰਘ ਏਸੇ ਮਕਾਨ ਦੇ ਅੰਦਰ ਹੈ?