( ੫੮ )
ਗੋਪਾਲ ਸਿੰਘ ਜੀ ਤੁਸੀਂ ਅੰਦਰ ਜਾਕੇ ਉਨਾਂ ਨੂੰ ਮਿਲੋ।
ਇੰਦਜੀਤ-ਇਕ ਔਰਤ ਦੇ ਰੋਣ ਦੀ ਅਵਾਜ਼ ਅਸਾਂ ਸੁਨੀ ਸੀ, ਸ਼ਾਇਦ ਓਹ ਭੀ ਏਸੇ ਅੰਦਰ ਹੋਵੇ।
ਗੋਪਾਲ ਸਿੰਘ-ਜੀ ਨਹੀਂ ਓਹ ਕੁੜੀ ਔਰਤ (ਧਨਪਤ ਵਲ ਸੈਨਤ ਕਰਕੇ) ਏਹੋ ਹੀ ਹੈ। ਪਤਾ ਨਹੀਂ ਜੋ ਈਸ਼੍ਵਰ ਨੇ ਏਸ ਹਰਾਮਜ਼ਾਦੇ ਨੂੰ ਕੇਹੋ ਜੇਹਾ ਮਰਦ ਬਨਾਯਾ ਹੈ ਕਿ ਅਵਾਜ਼ ਤੋਂ ਭੀ ਕੋਈ ਏਸਨੂੰ ਮਰਦ ਨਹੀਂ ਸਮਝ ਸਕਦਾ।
ਕਮਲਨੀ-ਇਹਨੂੰ ਤੁਸਾਂ ਕਦੋਂ ਫੜਿਆ ਹੈ? ਗੋਪਾਲ ਸਿੰਘ-ਏਹ ਕੱਲ ਮੇਰੇ ਕਾਬੂ ਆਇਆ ਹੈ ਮੈਂ ਇਸਨੂੰ ਕੱਲ ਹੀ ਇਸ ਘਰ ਵਿਚ ਕੈਦ ਕਰ ਗਿਆ ਸਾਂ ਅੱਜ ਛੁਡਾਉਨ ਆਯਾ ਹਾਂ।
ਇੰਦਜੀਤ ਸਿੰਘ ਤਾਂ ਕੱਲ ਭੀ ਤੁਸੀਂ ਇਸ ਥਾਂ ਤੇ ਆ ਚੁਕੇ ਹੋ, ਪਰ ਮੈਨੂੰ ਮਿਲਨ ਦੀ ਸੌਹ ਖਾਂਦੀ ਹੋਈ ਸੀ।
ਗੋਪਾਲ ਸਿੰਘ-(ਹਸਕੇ) ਮੇਰਾ ਓਹ ਸਮਾ ਬੜਾ ਹੀ ਅਨਮੋਲ ਸੀ, ਇਕ ਪਲ ਭਰ ਦੀ ਢਿਲ ਬੁਰੀ ਲੱਗਦੀ ਸੀ, ਇਸੇ ਲਈ ਮੈਂ ਤੁਹਾਨੂੰ ਮਿਲਨ ਵਾਸਤੇ ਨਹੀਂ ਠੈਹਰ ਸਕਿਆ, ਜਦ ਤੁਸੀਂ ਇਸਦਾ ਪੂਰਾ ਹਾਲ ਸੁਣੋਗੇ ਤਾਂ ਬਹੁਤ ਹੀ ਹੱਸੋ ਅਤੇ ਪ੍ਰਸੰਨ ਹੋਵੋਗੇ ਪਹਿਲੇ ਇਸ ਘਰ ਦੇ ਅੰਦਰ ਚਲਕੇਆਨੰਦ ਸਿੰਘ ਨੂੰ ਮਿਲ ਲਵੋ ਫੇਰ ਇਹ ਅਨੋਖਾ ਕਿਸਾ ਤੁਹਾਨੂੰ ਸੁਨਾਵਾਂਗਾ।
ਇੰਦ੍ਜੀਤ ਸਿੰਘ-ਕੀ ਆਨੰਦ ਸਿੰਘ ਏਥੇ ਨਹੀਂ ਆ ਸਕਦਾ?