( ੬੧ )
ਕਰਕੇ ਉਚੀ ਨਹੀਂ ਰਿਹਾ ਪਰ ਤੈਥੋਂ ਉਹ ਭੇਦ ਗੁਝਾ ਰਹੇਗਾ।
ਇਸਦੇ ਪਿਛੋਂ ਕੌਰ ਇੰਜੀਤ ਸਿੰਘ ਨੇ ਇਕ ਵਚਿਤ੍ਰ ਨਜ਼ਰ ਨਾਲ ਕਮਲਨੀ ਵਲ ਦੇਖਿਆ ਜਿਸਨੂੰ ਦੇਖਕੇ ਓਹ ਹੱਸ ਪਈ ਅਤੇ ਮਕਾਨ ਦੇ ਅੰਦਰ ਜਾਨ ਲਈ ਦਰਵਾਜ਼ੇ ਵਲ ਹੋਈ ਲਾਡਲੀ ਅਤੇ ਕੌਰ ਇੰਦਜੀਤ ਸਿੰਘ ਅਤੇ ਧਨਪਤ ਨੂੰ ਨਾਲ ਲੈਕੇ ਗਪਾਲ ਸਿੰਘ ਭੀ ਓਸ ਮਕਾਨ ਦੇ ਅੰਦਰ ਗਏ।
ਇਸ ਮਕਾਨ ਦਾ ਹਾਲ ਅਗੇ ਅਸੀਂ ਲਿਖ ਆਏ ਹਾਂ ਇਸ ਲਈ ਮੁੜਕੇ ਨਹੀਂ ਲਿਖਨਾ ਚਾਹੁੰਦੇ। ਰਾਜਾਗੋਪਾਲਸਿੰਘ ਸਭਨਾਂ ਨੂੰ ਨਾਲ ਲੈਕੇ ਓਸ ਕੋਠੜੀ ਵਿਚ ਪਹੁੰਚੇ ਜਿਸ ਵਿਚ ਕੌਰ ਆਨੰਦ ਸਿੰਘ ਫਸੇ ਹੋਏ ਸਨ ਐਸ ਵੇਲੇ ਓਥੋਂ ਦਾ ਹਾਲ ਏਹੋ ਜੇਹਾ ਨਹੀਂ ਸੀ ਜਿਸਤਰਾਂ ਦਾ ਅਗੇ ਲਿਖ ਆਏ ਹਾਂ ਅਰਥਾਤ ਓਹ ਤਲਿਸਮੀ ਸੰਦੂਕ ਜਿਸ ਵਿਚ ਆਨੰਦ ਸਿੰਘ ਦਾ ਹੱਥ ਫਸ ਗਿਆ ਸੀ ਓਥੇ ਨਹੀਂ ਸੀ ਅਤੇ ਨਾ ਹੀ ਆਨੰਦ ਸਿੰਘ ਸੀ, ਹਾਂ ਓਸ ਕੋਠੜੀ ਦੀ ਜਮੀਨ ਦਾ ਓਹ ਹਿਸਾ ਜਿਸ ਵਿਚ ਸੰਦੂਕ ਸੀ, ਜ਼ਮੀਨ ਦੇ ਅੰਦਰ ਧਸ ਗਿਆ ਸੀ ਅਤੇ ਓਥੇ ਇਕ ਖੂਹ ਜੇਹਾ ਦਿਖਾਈ ਦੇਂਦਾ ਪਿਆ ਸੀ। ਇਹ ਦੇਖਕੇ ਰਾਜਾ ਗੋਪਾਲ ਸਿੰਘ ਜੀ ਹੈਰਾਨੀ ਵਿਚ ਆਗਏ ਅਤੇ ਓਸ ਖੂਹ ਵਲ ਵੇਖਕੇ ਕੁਛ ਸੋਚਨ ਲਗ ਪਏ। ਛੇਕੜ ਕੌਰ ਇੰਜੀਤ ਸਿੰਘ ਨੇ ਓਨ੍ਹਾਂ ਨੂੰ ਟੋਕਿਆ ਅਤੇ ਚੁਪ ਰੋਹਨ ਦਾ ਕਾਰਨ ਪੁੱਛਿਆ।
ਇੰਦ੍ਰ:-ਤੁਸੀ ਕੀ ਸੋਚ ਰਹੇ ਹੋ? ਸ਼ਾਇਬ ਆਨੰਦ ਸਿੰਘ ਨੂੰ ਤੁਸੀ ਇਸ ਕੋਠੜੀ ਵਿਚ ਦੇਖਿਆ ਸੀ?
ਗੋਪਾਲ—ਜੀ ਹਾਂ ਇਹ ਜੋ ਖੂਹ ਵਾਂਗ ਟੋਆਜੇਹਾਮਲੂਮ