ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 9.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ER )

ਹੁੰਦਾ ਹੈ ਏਥੇ ਪੈਹਲਾਂ ਇਕ ਸੰਦੂਕ ਸੀ, ਅਤੇ ਉਸ ਵਿੱਚ ਇਕ ਛੇਕ ਸੀ, ਓਸ ਬੈਂਕ ਦੇ ਅੰਦਰ ਹੱਥ ਪਾਕੇ ਕੁਮਾਰ ਨੇ ਆਪਨੇ ਆਪਨੂੰ ਫਸਾ ਲਿਆ ਸੀ, ਮਲੂਮ ਹੁੰਦਾ ਹੈ ਕਿ ਹੁਣ ਓਹ ਤਲਿਸਮ ਦੇ ਅੰਦਰ ਚਲੇ ਗਏ ਹਨ। ਏਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਆਨੰਦ ਸਿੰਘ ਆਪਨੇ ਆਪ ਨੂੰ ਛੁਡਾ ਨਹੀਂ ਸਕਦੇ ਸਗੋਂ ਤਲਿਸਮ ਦੇ ਅੰਦਰ ਜਾ ਸਕਦੇ ਹਨ।

ਇੰਦ੍ਰ –ਅਫਸੋਸ ! ਹਛਾ ਮਰਜੀ ਪਰਮੇਸ਼ੁਰ ਦੀ, ਇਸ ਵੇਲੇ ਸਿਰ ਦਿਲ ਘਬਰਾ ਰਿਹਾ ਹੈ। ਧਨਪਤ ਨੂੰ ਮੈਂਇਸ ਹਾਲ ਵਿਚ ਕਿਉਂ ਦੇਖ ਰਿਹਾ ਹਾਂ ਤੁਸੀਂ ਅਚਾਨਕ ਏਥੇ ਕਿਸਤਰਾਂ ਆਗਏ? ਤੁਸੀਂ ਮੈਨੂੰਮਿਲੇ ਬਗੈਰ ਇਸ ਮਕਾਨਵਿਚਸਿਧੇਕਿਉਂ ਆਏ ਆਨੰਦ ਸਿੰਘ ਇਸ ਮਕਾਨ ਦੇ ਅੰਦਰ ਕਿਉਂਰੈਹਨ ਦਿਤਾ ਓਸਨੂੰ ਬਚਾਉਨ ਦਾ ਯਤਨ ਕਿਉਂ ਨਾਂ ਕੀਤਾ? ਇਤ- ਆਦਿਕ ਬਹੁਤ ਸਾਰੀਆਂ ਗਲਾਂ ਜਾਨਣ ਵਾਸਤੇ ਮੈਂ ਪ੍ਰੇਸ਼ਾਨ ਹੋ ਰਿਹਾ ਹਾਂ ਪਰ ਇਸ ਤੋਂ ਪੈਹਲਾਂ ਮੈਂ ਖੂਹ ਦੇਖਨ ਦਾ ਯਤਨ ਕਰਾਂਗਾ।(ਕਮਲਨੀ ਵਲ ਦੇਖਕੇ) ਜਰਾ ਲਿਸਮੀ ਖੰਜਰ ਮੈਨੂੰ ਦੇਵੋ ਮੈਂ ਓਹਦੇ ਨਾਲ ਚਾਨਣਾ ਕਰਕੇ ਦੇਖਾਂਗਾ ਕਿ ਓਸਦੇ ਅੰਦਰ ਕੀ ਹੈ।

ਕਮਲਨੀ-(ਤਲਿਸਮੀ ਖੰਜਰ ਅਤੇ ਅੰਗੂਠੀ ਦੇਕੇ) ਲੈ ਲਵੋ ਦੇਖੋ ਜੋ ਇਸ ਨਾਲ ਕੁਛ ਕੰਮ ਬਣੇ।

ਕੌਰ ਇੰਜੀਤ ਸਿੰਘ ਨੇ ਹਥ ਵਿਚ ਖੰਜਰ ਲੈ ਲਿਆ ਅਤੇ ਹੌਲੀ ੨ ਓਸ ਟੋਏ ਪਾਸ ਪਹੁੰਚੇ ਜੋ ਠੀਕ ਖੂਹ ਵਾਂਗ ਮਲੂਮ ਹੁੰਦਾ ਸੀ।। ਖੰਜਰ ਖੂਹ ਵਿਚ ਲਮਕਾ ਕੇ ਓਸਦੀ ਮੁਠ ਦੱਬੀ ਜਦ ਚਾਨਣਾ ਹੋਗਿਆ ਤਾਂ ਅੰਦਰ ਝਾਤੀ ਮਾਰਕੇ ਵੇਖਿਆ