________________
( 23) ਕਿ ਕੀ ਹੈ ਪਤਾ ਨਹੀਂ ਜੋ ਕੌਰ, ਇੰਦਜੀਤ ਸਿੰਘ ਨੇ ਖੂਹ ਦੇ ਅੰਦਰ ਕੀ ਦੇਖਿਆ ਕਿ ਬਿਨਾਂ ਕਿਸੇ ਨੂੰ ਕੁਛ ਕਹ ਦੇ ਓਨ੍ਹਾਂ ਨੇ ਤਲਿਸਮੀ ਖੰਜਰ ਹਥ ਵਿਚ ਲੈਕੇ ਖੂਹ ਵਿਚ ਛਾਲ ਮਾਰ ਦਿਤੀ। ਇਹ ਦੇਖਕੇ ਕਮਲਨੀ ਅਤੇ ਲਾਡਲੀ ਹੈਰਾਨ ਹੋਗਈਆਂ ਰਾਜਾ ਗੋਪਾਲ ਸਿੰਘ ਭੀ ਅਚੰਭੇ ਵਿਚ ਆਗਿਆ, ਅਤੇ ਆਪਣੇ ਤਲਿਸਮੀ ਖੰਜਰ ਨਾਲ ਚਾਨਣਾ ਕਰਕੇ ਖੂਹ ਵਿਚ ਦੇਖਿਆ ਪਰ ਕੁਝ ਨਜਰ ਨਾਂ ਆਇਆ। CC. Kashmir Research Institute, Sinagar ਕਮਲਨੀ-ਕੁਛ ਮਲੂਮ ਹੋਯਾ ਕਿ ਇਸ ਟੋਏ ਵਿਚ ਕੀ ਹੈ? ਗਪਾਲ-ਕੁਛ ਭੀ ਮਲੂਮ ਨਹੀਂ ਹੋਯਾ ਪਤਾਨਹੀਂ ਕੀ ਦੇਖਕੇ ਕੁਮਾਰ ਨੇ ਛਾਲ ਮਾਰੀ ਹੈ। ਕਮਲਨੀ-ਹੱਛਾ ਹੁਣ ਏਥੋਂ ਚਲੋ ਅਤੇ ਸੋਚੋ ਕਿ ਹੁਣ ਕੀ ਕਰਨਾ ਚਾਹੀਦਾ ਹੈ? ਗੋਪਾਲ—ਭਾਵੇਂ ਮੈਂ ਜਾਣਦਾ ਹਾਂ ਕਿ ਇਹ ਲਿਸਮ ਕੁਮਾਰ ਦੇ ਹਥੋਂ ਟੁਟੇਗਾ ਪਰ ਏਸਤਰਾਂ ਦੋਹਾਂ ਭਰਾਵਾਂ ਦਾ ਤਲਿਸਮ ਦੇ ਅੰਦਰ ਜਾਣਾ ਠੀਕ ਨਹੀਂ ਹੋਯਾ ਹੁਣ ਦੇਖੀਏ ਈਸ਼੍ਵਰ ਕੀ ਕਰਦਾ ਹੈ? ਹੁਣ ਏਥੇ ਨੈਹਰਨਾ ਉਚਿਤ ਨਹੀਂ ਅਤੇ ਨਾ ਹੀ ਕੁਮਾਰ ਦੇ ਮਿਲਨ ਦੀ ਆਸ਼ਾ ਹੈ। ਕਮਲਨੀ— ਅਫਸੋਸ ਨਾਲ ਚਲੋ। ਗੋਪਾਲ—ਅਫਸੋਸ! ਕੁਮਾਰ ਨਾਲ ਕਈਜ਼ਰੂਰੀਗੱਲਾਂ ਕਰਨੀਆਂ ਸਨ ਪਰ ਲਾਚਾਰ। ਕਮਲਨੀ-(ਧਨਪਤ ਵਲ ਇਸ਼ਾਰਾ ਕਰਕੇ) ਇਸਨੂੰ ਤੁਸੀ ਕਿਥੇ ੨ ਲਈ ਫਿਰੋਗੇ। CC-0. Kashmir Research Institute, Sinagar. Digitized by eGangoti