ਪੰਨਾ:ਚੰਦ੍ਰ ਗੁਪਤ ਮੌਰਯਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਪਲਾਟ ਤੇ ਇਸ ਦੇ ਸੀਨਾਂ ਦੀ ਇਹ ਤਸਵੀਰ ਕਰਤਾ ਦੇ ਦਮਾਗ-ਸਟੂਡੀਓ ਵਿਚ ਤਿਆਰ ਹੋਂਦੀ ਰਹੀ ਤੇ ਆਖ਼ਰ ਇਸ ਸ਼ਕਲ ਵਿਚ ਸਾਡੇ ਸਾਹਮਣੇ ਪੇਸ਼ ਹੋ ਰਹੀ ਏ। ਕੁਦਰਤੀ ਗਲ ਏ ਕਰਤਾ ਨੇ ਇਸ ਲੰਮੇ ਅਰਸੇ ਵਿਚ ਆਪਣੇ ਕਈ ਇਕ ਮਨੋਹਰ ਤੇ ਅਨੂਠੇ ਵਿਚਾਰ-ਰੰਗਾਂ ਨਾਲ ਇਸ ਨੂੰ ਵਧ ਤੋਂ ਵਧ ਸੁੰਦਰ ਬਨਾਣ ਵਿਚ ਕੋਈ ਕਸਰ ਬਾਕੀ ਨਹੀਂ ਰਖੀ।
ਇਤਿਹਾਸਕ ਪਲਾਟ ਦਾ ਕੇਂਦਰੀ ਖ਼ਿਆਲ ਦੇਸ਼-ਭਗਤੀ ਤੇ ਸੁਤੰਤ੍ਰਤਾ ਦਾ ਪਿਆਰ ਹੈ। ਸਕੰਦਰ ਦੇ ਹਿੰਦੁਸਤਾਨ ਦੇ ਹਮਲੇ ਤੋਂ ਥੋੜਾ ਚਿਰ ਬਾਅਦ ਕਿਵੇਂ ਦੇਸ਼ ਵਿਚ ਸੁਤੰਤ੍ਰਤਾ ਦੀ ਪ੍ਰਾਪਤੀ ਲਈ ਇਕ ਪ੍ਰੀਵਰਤਨ ਦੀ ਲਹਿਰ ਪੈਦਾ ਹੋਈ ਤੇ ਕਿਵੇਂ ਚੰਦ੍ਰ ਗੁਪਤ ਮੌਰਯਾ ਤੇ ਆਪ ਦੇ ਹੋਰ ਦੇਸ਼-ਭਗਤ ਸਾਥੀਆਂ ਨੇ ਹਿੰਦੁਸਤਾਨ ਦੀ ਜਨਤਾ ਦੀ ਅਗਵਾਈ ਕਰ ਕੇ ਵਦੇਸ਼ੀਆਂ ਦੀ ਹਕੂਮਤ ਤੋਂ ਦੇਸ਼ ਨੂੰ ਅਜ਼ਾਦ ਕਰਾਇਆ। ਇਸ ਘਟਨਾ ਨੂੰ ਦੇਸ਼-ਭਗਟੀ ਦੇ ਬੜੇ ਸੋਹਣੇ ਰੂਪ ਵਿਚ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ। ਮਹਾਰਾਜਾ ਚੰਦਰ ਗੁਪਤ, ਪੰਡਤ ਚਾੜੰਕ, ਇਕ ਮਹਾਤਮਾ ਜੀ, ਇਕ ਦੋ ਵਦੇਸ਼ੀਆਂ ਤੇ ਹੋਰ ਇਤਿਹਾਸਕ ਪਾਤਰਾਂ ਦੇ ਦੇਸ਼-ਭਗਤੀ ਦੇ ਡੂੰਘੇ ਵਲਵਲੇ, ਆਜ਼ਾਦੀ ਲਈ ਉਹਨਾਂ ਦੀ ਤੜਪ, ਤਿਆਗ ਤੇ ਕੁਰਬਾਨੀ ਦੇ ਭਾਵ ਅਪਣੇ ਆਪ ਵਿਚ ਬੇਮਿਸਾਲ ਹਨ। ਇਹਨਾਂ ਦੇ ਪੜ੍ਹਨ ਮਾਤਰ ਨਾਲ ਦੇਸ਼ਭਗਤੀ ਤੇ ਦੇਸ਼-ਸੇਵਾ ਦਾ ਡੂੰਘਾ ਭਾਵ ਮਨ ਵਿਚ ਸੁਤੇ-ਸਿਧ ਪੈਦਾ ਹੁੰਦਾ ਹੈ
ਜਿਥੇ ਆਪ ਨੇ ਅਪਣੇ ਓਸ ਸਮੇਂ ਦੇ ਬਜ਼ੁਰਗਾਂ ਦੀ ਇਸ ਦੇਸ਼ ਭਗਤੀ ਦਾ ਜ਼ਿਕਰ ਕੀਤਾ ਏ ਕਿ ਵਦੇਸ਼ੀ ਹਕੂਮਤ ਦੀ ਗੁਲਾਮੀ ਲਈ ਉਹਨਾਂ ਦੇ ਦਿਲਾਂ ਵਿਚ ਕਿਤਨੀ ਘ੍ਰਿਣਾਂ ਸੀ ਓਥੇ ਦੇਸ਼ ਭਗਤੀ ਦੇ ਛੋਟੇ ਦਾਇਰੇ ਤੋਂ ਟੱਪ ਕੇ ਆਪ ਨੇ ਇਹ ਕੌਮਾਂਤ੍ਰੀ ਖਿਆਲ ਵੀ ਦਿਤਾ ਹੈ ਕਿ ਮਨੁਖ

-ਕ-