ਪੰਨਾ:ਚੰਦ੍ਰ ਗੁਪਤ ਮੌਰਯਾ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਹੈਲਣ--ਬੜੀ ਚਲਾਕ ਹੋ ਗਈ ਏਂ ਤੇਰੇ ਨਾਲ ਨਹੀਂ ਮੇਥੋਂ
ਪੂਰੇ ਉਤਰੀ ਦਾ।
ਮੇਰਯਾ--ਹਾਸੇ ਦੀ ਗਲ ਤੇ ਗਈ ਨ ਹਾਸੇ ਵਿਚ ਮੈਂ ਧਰਮ ਨਾਲ
ਸਚ ਆਹਨੀ ਆਂ ਜੇ ਕਿਤੇ ਲੜਾਈ ਨਾਂਹ ਨ ਹੋਵੇ ਤੇ ਮੈਂ ਤੈਨੂੰ
ਭਾਰਤ ਵਖਾ ਲਿਆਂਵਾਂ ਤੇ .ਨਾਲੇ ਚੰਦ੍ਰ ਗੁਪਤ ਜੇ ਤੂੰ ਮੇਰੇ ਤਰਲੇ
ਨਾਂਹ ਨ ਕਢੇਂ ਕਿ ਮੇਨੂੰ ਏਥੋਂ ਦੀ ਮਹਾਰਾਣੀ ਬਨਾ ਦੇ ਬੀਬੀ
ਭੈਣ" ਤੇ ਸ਼ਰਤ ਰਹੀ।
ਹੈਲਣ--ਮਰ ਪਰ੍ਹਾਂ ਨੂੰ ਕੋਈ ਨਹੀਂ ਲੋੜ ਤਰਲੇ ਕਢਣ ਦੀ।
ਮੇਰਯਾ--ਤੂੰ ਨ ਕਢੇਂ ਤੇ ਉਹ ਲਗ ਪਏ ਕਢਣ ਇਕ ਨ ਇਕ
ਜਰੂਰ ਮੇਰੀ ਸ਼ਰਨ ਆਵੇ।
ਹੈਲਣ--ਤੇਨੂੰ ਵਢੀ ਤੇ ਨਹੀਂ ਮਿਲੀ ਕਿਤੋਂ?
ਮੇਰਯਾ--ਮਿਲੀ ਏ। ਵਢੀਆਂ ਵੀ ਤੇਨੂੰ ਧੋਖਾ ਦੇਨ ਲਈ ਈ ਮੇਨੂੰ
ਮਿਲ ਸਕਦੀਆਂ ਨੇ ਹੋਰ ਮੈਂ ਕਿਥੋਂ ਲੇਨੀਆਂ ਨੇਂ? ਵਢੀ, ਭਾਵੇਂ
ਨਹੀਂ ਵਢੀ, ਲੜਾਈਯੋਂ ਬਚ ਗਏ ਤੇ ਮੈਂ ਤੇਨੂੰ ਦੇਸ਼ ਨਿਕਾਲਾ
ਦੇ ਛੜਣੈਂ।
ਹੈਲਣ--ਤੇਰੇ ਜਹੀਆਂ ਸਹੇਲੀਆਂ ਦੇ ਹੋਂਦਿਆਂ ਦੁਸ਼ਮਨਾਂ ਦੀ ਕੀ
ਲੋੜ ਏ!
ਮੇਰੀਯਾ--ਜੀ ਹਾਂ, ਅੱਜ ਸਮਝੀ ਏਂ ਤੂੰ ਅਸਲ ਗਲ, ਹੈਲਣ, ਸਚੀ
ਤੂੰ ਨਹੀਂ ਰੋਕ ਸਕਦੀ ਲੜਾਈ?
ਹੈਲਣ--ਕਿਸ ਤਰ੍ਹਾਂ? ਸਾਨੂੰ ਕੌਣ ਪੁਛਦਾ ਈ? ਮੈਨੂੰ ਜਾਪਦੈ ਪਿਤਾ
ਜੀ ਵੀ ਚਾਹਨ ਤੇ ਨਹੀਂ ਰੋਕ ਸਕਦੇ। ਐਨਾ ਜਾਲ ਇਹਨਾਂ
ਕਢਿਆਂ ਹੋਇਆਂ ਆ ਕੇ ਖਲੇਰਿਆ ਏ।
ਮੇਰੀਯਾ--- ਸਭ ਇਹਨਾਂ ਦੀ ਹਾਂ ਵਿਚ ਹਾਂ ਪਏ ਮਲਾਂਦੇ ਨੇ ਭੈੜੀ

-੮੩-