ਪੰਨਾ:ਚੰਦ੍ਰ ਗੁਪਤ ਮੌਰਯਾ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਈ ਗਲ ਏ।
ਹੈਲਣ--ਹਾਂ ਹੈ ਤੇ ਭੈੜੀ। ਕਰੀਏ ਕੀਹ? ਉਠ ਖਲੋਤੀ ਏਂ?
ਬੈਹ ਜਾਹ ਜਰਾ।
ਮੇਰਯਾ--ਨਹੀਂ ਹੁਨ ਚਿਰ ਹੋ ਗਿਯੈ।
ਹੈਲਣ--ਬੜਾ ਡਰਨੀਂ ਏਂ ਬਿੱਲ ਬਤੌਰੇ ਜਹੇ ਤੋਂ?
ਮੇਰਯਾ--ਲਗ ਜਾਏਗਾ ਪਤਾ ਨੇੜੇ ਈ ਏ ਕੰਮ ਤੇਰਾ ਵੀ।


ਸੀਨ ਚੌਥਾ



[ਪਾਰਥੀਆ ਦੇ ਬਾਦਸ਼ਾਹ ਸਲੂਕਸ ਦਾ ਦਰਬਾਰ।
ਬਾਦਸ਼ਾਹ ਵਜ਼ੀਰ ਅਮੀਰ ਦਰਬਾਰੀ ਨੌਕਰ ਚਾਕਰ]

ਬਾਦਸ਼ਾਹ-- ਵਜ਼ੀਰ ਸਾਹਬ! ਪੈਹਲਾਂ ਭਾਰਤ ਦੇ ਸ਼ਫ਼ੀਰ ਨੂੰ ਸਦ ਕੇ
ਗਲ ਬਾਤ ਕਰ ਲਈਏ?
ਵਜ਼ੀਰ--ਸਫ਼ੀਰ ਕੇ ਸਫ਼ੀਰਨੀ?
ਬਾਦਸ਼ਾਹ--(ਹਸ ਕੇ) ਲੌ ਪਈ ਐਹ ਵੀ ਵਾਹਵਾ ਸੁਆਦੀ ਗਲ
ਜੇ। ਦਸੋ ਖਾਂ ਇਹਨੂੰ ਸਫ਼ੀਰ ਆਖ ਸਕਣੇ ਆਂ ਕਿ ਨਹੀਂ?
ਅਸਾਂ ਤੇ ਅਜ ਤਕ ਕੋਈ ਜਨਾਨੀ ਇਹ ਕੰਮ ਕਰਦੀ ਸੁਣੀ
ਈ ਨਹੀਂ ਸੀ।

-੮੪-