ਪੰਨਾ:ਚੰਦ੍ਰ ਗੁਪਤ ਮੌਰਯਾ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਵਜ਼ੀਰ--ਇਹ ਲੋਕ ਇਸਤ੍ਰੀਆਂ ਦੀ ਅਪਣੇ ਨਾਲੋਂ ਵਧ ਇੱਜ਼ਤ
ਕਰਦੇ ਨੇਂ। ਜਨਾਨੀ ਦਾ ਨਾਂ ਅਪਣੇ ਨਾਂ ਨਾਲੋਂ ਪੈਹਲਾਂ ਲਾਂਦੇ
ਨੇ ਰਾਧੇ ਸ਼ਾਮ ਸੀਤਾ ਰਾਮ ਤੁਸਾਂ ਸੁਣਿਆ ਈ ਹੋਇਆ ਏ ਨਾਂ?
ਸੁਣਿਐਂ ਬਾਬਾ ਸੁਣਿਐਂ ਇਹ ਲਚਕਰ ਛਡੋ ਖਾਂ ਤੇ
ਲਿਆਓ ਸੂ ਜਾ ਕੇ ਨਾਲ [ਵਜ਼ੀਰ ਜਾਂਦਾ ਏ ਤੇ ਥੋੜੇ ਚਿਰ
ਪਿਛੋਂ ਸੀਤਾ ਉਹਦੇ ਨਾਲ ਆਉਂਦੀ ਏ। ਦੋ ਤਿਨ ਭਾਰਤ
ਵਾਸੀ ਉਹਦੇ ਨਾਲ ਨੇ ਪਰਨਾਮ ਸ਼ਰਨਾਮ ਕੀਤੇ ਜਾਂਦੇ ਨੇ]
ਬਾਦਸ਼ਾਹ--ਬੀਬੀ ਜੀ! ਭਾਰਤ ਵਿਚ ਮਰਦ ਕੋਈ ਨਹੀਂ ਸੀ ਰਿਹਾ
ਜੋ ਤੁਹਾਨੂੰ ਔਖਿਆਂ ਹੋਣਾ ਪਿਐ?
ਸੀਤਾ--ਇਹ ਤੇ ਤੁਸੀਂ ਅਪਣੇ ਭਰਾਵਾਂ ਨੂੰ ਪੁਛ ਸਕਦੇ ਓ ਜਿਨ੍ਹਾਂ ਨੂੰ
ਭਾਰਤ ਵਿਚੋਂ ਕਢਿਆ ਗਿਐ।
ਬਾਦਸ਼ਾਹ--ਓ ਹੋ ਤੁਸੀ ਤੇ ਗੁੱਸੇ ਹੋ ਗਏ ਓ ਅਸੀਂ ਤੇ ਹੱਸਦੇ ਸਾਂ
ਪਏ। ਹਛਾ ਦੱਸੋ ਹੁਕਮ ਕੀਹ ਏ?
ਸੀਤਾ--(ਖਲੋ ਕੇ) ਅਰਜ਼ ਇਹ ਵੇ ਸਾਡੇ ਮਹਾਰਾਜ ਨੂੰ ਸ਼ਾਹੀ ਜਸੂਸਾਂ
ਨੇ ਖਬਰ ਦਿਤੀ ਏ ਕਿ ਤੁਸੀ ਭਾਰਤੋਂ ਕੱਢੇ ਯੂਨਾਨੀਆਂ ਦੇ ਸਿੱਖੇ
ਸਖਾਏ ਸਾਡੇ ਦੇਸ਼ ਤੇ ਹਮਲਾ ਕਰੂ ਓ। ਇਹ ਗਲ ਸੁਣ ਕੇ
ਸਾਡੇ ਮਹਾਰਾਜ ਤੇ ਲੋਕਾਂ ਨੂੰ ਬੜਾ ਦੁਖ ਪੌਂਹਚਿਆ ਏ। ਅਸੀਂ
ਤੁਹਾਡੇ ਨਾਲ ਕੋਈ ਦੁਸ਼ਮਣੀ ਨਹੀਂ ਕੀਤੀ। ਅਜ਼ਾਦੀ ਹਰ ਦੇਸ਼
ਦਾ ਤੇ ਹਰ ਮਨੁਖ ਦਾ ਜਮਾਂਦਰੂ ਹਕ ਏ। ਜਿਨ੍ਹਾਂ ਨੇ
ਸਾਡਾ ਇਹ ਹੱਕ ਖੋਹਿਆ ਹੋਇਆ ਸੀ, ਅਸਾਂ ਓਨ੍ਹਾਂ ਤੋਂ ਵਾਪਸ
ਲੈ ਲਿਐ। ਤੁਹਾਡਾ ਕੁਝ ਨਹੀਂ ਵਗਾੜਿਆ ਤੁਸੀਂ ਸਾਡੇ
ਗੁਆਂਢੀ ਓ। ਗੁਆਂਢੀਆਂ ਨੂੰ ਸੱਕੇ ਭੈਣਾਂ ਭਰਾਵਾਂ ਵਾਂਙ
ਰੈਹਣਾ ਚਾਹੀਦਾ, ਲੜਣਾ ਨਹੀਂ ਚਾਹੀਦਾ ਸੋ ਚੰਗੀ ਗੱਲ ਇਹ


-੮੫-