ਪੰਨਾ:ਚੰਦ੍ਰ ਗੁਪਤ ਮੌਰਯਾ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਬਾਦਸ਼ਾਹ--ਤੇਰੀ ਮਰਜੀ ਜੇ ਅਸੀ ਕਹਯੇ ਕਿ ਤੂੰ ਚੁਪ ਕਰ ਰਹੋ
ਤੇ ਤਾਂ ਕੈਹੜਾ ਤੂੰ ਸਾਡੇ ਆਖੇ ਲਗ ਜਾਣੈ?
ਸ਼ਜ਼ਾਦੀ -ਇਹ ਫੇਰ ਨਾਂਹ ਹੋਈ ਨਾਂ?
(ਬੈਹ ਜਾਂਦੀ ਏ ਤੇ ਗੁਸੇ ਵਾਲਾ ਮੂੰਹ ਬਣਾ ਲੈਂਦੀ ਏ)
ਬਾਦਸ਼ਾਹ--ਨਹੀਂ ਨਹੀਂ ਕਰ ਗਲ ਤੂੰ, ਤੂੰ ਤੇ ਬੜੀ ਬੀਬੀ ਏਂ
ਤੇਰੀਆਂ ਗਲਾਂ ਈ ਜਰਾ ਪੁਠੀਆਂ ਹੋਂਦੀਆਂ ਨੇ।
ਸ਼ੈਹਜ਼ਾਦੀ-- ਸੁਨਣ ਤੋਂ ਪਹਿਲਾਂ ਈ ਇਹ ਖਿਆਲ ਹੋਵੇ ਜੀਹਦਾ,
ਉਹਦੇ ਉਤੇ ਸਿਆਣੀ ਗਲ ਦਾ ਅਸਰ ਕੀਹ ਹੋਣਾ ਹੋਇਆ?
ਖ਼ੈਰ ਮੈਂ ਅਪਣਾ ਫਰਜ਼ ਪੂਰਾ ਕਰ ਦੇਨੀ ਆਂ। ਬੀਬੀ ਜੀ ਨੇ
ਬਿਲਕਲ ਠੀਕ ਕਿਹੈ। ਸਾਡਾ ਕੋਈ ਹਕ ਨਹੀਂ ਭਾਰਤ ਤੇ
ਹਮਲਾ ਕਰਣ ਦਾ ਸਾਨੂੰ ਸਗੋਂ ਮਹਾਰਾਜ ਚੰਦਰ ਗੁਪਤ ਦਾ
ਧਨਵਾਦ ਕਰਣਾ ਚਾਹੀਦਾ ਏ ਕਿ ਸਾਡੇ ਕਿਸੇ ਬੰਦੇ ਨੂੰ ਉਨ੍ਹਾਂ ਨੇ
ਜਾਨੋਂ ਨਹੀਂ ਮਾਰਿਆ। ਸਭ ਨੂੰ ਅਮਨ ਅਮਾਨ ਨਿਕਲ ਜਾਨ
ਲਈ ਕੈਹ ਦਿਤਾ ਗਿਐ। ਹਰ ਦੇਸ਼ ਦਾ ਹਕ ਏ ਅਪਣੇ ਤੇ ਆਪ
ਰਾਜ ਕਰੇ ਗੁਲਾਮ ਬਨਣਾ ਤੇ ਬਨਾਣਾ ਦੋਵੇਂ ਪਾਪ ਨੇ। ਸਾਡੇ
ਪਾਪ ਅਗੇ ਈ ਬਤੇਰੇ ਨੇ ਇਹਨਾਂ ਨੂੰ ਵਧਾਨ ਦੀ ਕੋਸ਼ਸ਼ ਨ ਕਰੋ
ਭਾਰਤ ਨਾਲ ਗੁਆਂਢੀ ਵੀਰਾਂ ਵਾਲਾ ਸਲੂਕ ਕਰੋ। ਤੁਸੀ ਘੱਲੋ
ਖਾਂ ਮੇਨੂੰ ਅਪਣਾ ਸਫੀਰ ਬਣਾ ਕੇ ਓਥੇ। ਵੇਖੋ ਮੈਂ ਕਿਵੇਂ ਦੂਹਾਂ
ਦੇਸ਼ਾਂ ਨੂੰ ਇਕ ਮਿਕ ਕਰ ਦੇਨੀ ਆਂ ਤੁਸੀ ਤਜਾਰਤ ਕਰੋ ਉਹਨਾਂ
ਨਾਲ, ਤੇ ਜਿਨਾਂ ਫੈਦਾ ਤੁਸੀ ਲੜਾਈ ਜਿੱਤ ਕੇ ਖਟ ਸਕਦੇ ਓ ਓਦੂੰ
ਸੌ ਗੁਣਾ ਵਧ ਤਜਾਰਤ ਨਾਲ ਖੱਟੋ।
ਇਕ ਹੋਰ ਜਰਨੈਲ--ਸ਼ੈਹਨਸ਼ਾਹ! ਬਹੁਤੀਆਂ ਗਲਾਂ ਦੀ ਕੀਹ ਲੋੜ?
ਸ਼ਜ਼ਾਦੀ ਜੀ ਤੇ ਬੱਚੇ ਨੇ ਇਹ ਗਲਾਂ ਕੀਹ ਸਮਝਦੇ ਨੇ। ਅਸੀ

-੮੮-