ਪੰਨਾ:ਚੰਦ੍ਰ ਗੁਪਤ ਮੌਰਯਾ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਹੈਲਣ--ਚਲ ਛਡ ਇਹ ਗਲ। ਮੇਰਾ ਖਿਆਲ ਏ ਤੇਨੂੰ ਅਪਣੇ ਵੀਰ
ਨੂੰ ਸਮਝਾਣਾ ਚਾਹੀਦੈ ਕਿ ਐਵੇਂ ਨਾਂਹ ਪਿਆ ਪਾਗਲਾਂ ਵਾਂਙ
ਆਖਦਾ ਫਿਰੇ "ਮੈਂ ਨਹੀਂ ਕਰਾਣਾ ਵਿਆਹ" ਇਹ ਕੰਮ ਬੜੇ
ਬਹਾਦਰਾਂ ਤੋਂ ਈ ਪੁੱਜ ਆਉਂਦਾ ਏ ਤੇ ਕੋਈ ਸਾਡੇ ਵਰਗਾ
ਸ਼ੇਰ ਦਿਲ ਈ ਨਿੱਤਰ ਸਕਦੈ ਏਥੇ। ਉਹਦਾ ਜਾ ਕੇ ਵਿਆਹ
ਕਰ ਛਡ। ਤੁਹਾਡੇ ਦੇਸ਼ ਵਿਚ ਤੇ ਜਾਪਦੈ, ਤੇਰੇ ਵਰਗੀਆਂ ਕਈ
ਬਲਾਵਾਂ ਹੌਨਗੀਆਂ।
ਸੀਤਾ--ਸਮਝਾਵਾਂ ਗੀ ਜ਼ਰੂਰ। ਤੇਰਾ ਸਿਨ੍ਹਿਆਂ ਵੀ ਦਿਆਂ ਗੀ ਸੂ
ਪਰ ਕਾਂਹਗੀ ਈਹੋ ਕਿ ਵਿਆਹ ਕਰਾਣਾ ਈ ਤੇ ਕਰਾਂਈਂ
ਹੈਲਣ ਨਾਲ ਈ (ਉਹਦੀ ਗਲ੍ਹ ਤੇ ਨਿਕੀ ਜਹੀ ਚਪੇੜ
ਮਾਰਦੀ ਏ)
ਹੈਲਣ--ਤਾਂ ਫੇਰ ਕਰਾ ਬੈਠਾ।
ਸੀਤਾ--ਹਲਾ? ਐਡਾ ਹੰਕਾਰ ਏ?
ਨਹੀਂ ਨਹੀਂ ਸੀਤਾ ਹੰਕਾਰ ਦੀ ਕੀਹ ਗਲ ਏ? ਇਹ ਤੂੰ ਕੀਹੇ
ਸਮਝ ਬੈਠੀ ਏਂ? ਮੈਂ ਹੰਕਾਰ ਕਰਕੇ ਤੇ ਵਿਆਹ ਦੀ
ਦੁਸ਼ਮਨ ਨਹੀਂ।
ਹੈਲਣ--ਹੋਰ?
ਹੈਲਣ--ਮੇਰਾ ਤੇ ਇਹ ਖਿਆਲ ਸੀ ਕਿ ਕੀਹ ਲੈਣੈਂ ਇਹਨਾਂ
ਬੰਧਣਾਂ ’ਚੋਂ। ਚਾਰ ਦਿਨਾਂ ਦੀ ਜ਼ਿੰਦਗੀ ਏ ਕੋਈ ਐਸਾ ਕੰਮ ਕਰ
ਮਰੀਏ ਕਿ ਦੁਨੀਆ ਪਈ ਯਾਦ ਕਰੇ ਕਿ ਕੋਈ ਹੈ ਸੀ।
ਸੀਤਾ--ਫੜੀ ਗਈ, ਫੜੀ ਗਈ, 'ਖਿਆਲ ਸੀ' 'ਖਿਆਲ ਸੀ' ਤਾਂ
'ਖਿਆਲ ਏ' ਤੇ ਨਹੀਂ ਨਾਂ? ਪਤਾ ਲਗ ਗਿਐ ਤੂੰ ਮੰਨ

-੯੧-