ਪੰਨਾ:ਚੰਦ੍ਰ ਗੁਪਤ ਮੌਰਯਾ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਜਾਏਂਗੀ। ਮੇਰਾ ਵੀਰ ਕਿਡਾ ਖੁਸ਼ ਕਿਸਮਤ ਹੋਵੇਗਾ ਜਿਨੂੰ
ਤੇਰੇ ਜਹੀ ਪਰੀ ਲਭ ਜਾਏਗੀ ਮੇਨੂੰ ਤੇ ਸਾੜਾ ਲਗ ਪਿਐ ਲਗਣ।
ਹੈਲਣ--ਤੂੰ ਬੜੀ ਚਲਾਕ ਏਂ ਤਾਂਹਯੇਂ ਤੇ ਤੇਨੂੰ ਸਫੀਰ ਬਣਾ ਕੇ
ਘਲਦੇ ਨੇ।
ਸੀਤਾ--ਹੈਲਣ! ਮੈਂ ਤੇਰੀ ਪੁਰਾਣੀ ਸਹੇਲੀ ਤੇ ਨਹੀਂ ਪਰ ਇਹਨਾਂ
ਦੂੰਹ ਦਿਨਾਂ ਵਿਚ ਈ ਤੂੰ ਮੈਨੂੰ ਐਨਾਂ ਮੋਹ ਲਿਐ ਕਿ ਮੈਂ ਤੇਨੂੰ
ਵੇਖੇ ਬਿਨਾਂ ਰੈਹ ਨ ਸਕਾਂ ਗੀ। ਤੂੰਹ, ਸੱਚੀ, ਮੰਨ ਜਾ ਵਿਆਹ
ਕਰਾਣਾ ਤੇ ਕਰਾਣਾ ਮੇਰੇ ਵੀਰ ਨਾਲ। ਭਾਰਤ ਦੀ ਮਹਾਰਾਣੀ
ਬਣ ਵੇਖ ਕਿਡੀ ਸੁਖੀ ਰੈਹਨੀ ਏਂ। ਚੰਗੇ ਕੰਮ ਕਰਨ ਦੀ ਈ
ਜੇ ਤੇਰੀ ਸਲਾਹ ਏ ਤਾਂ ਤੂੰ ਜਿੰਨੇ ਉਥੋਂ ਦੀ ਰਾਣੀ ਬਣ ਕੇ
ਕਰ ਸਕੇਂਗੀ ਉਦੂੰ ਅੱਧੇ ਵੀ ਉਂਞ ਨਹੀਂ ਕਰ ਸਕਦੀ। ਦਸ
ਦੇਹ ਮੇਨੂੰ ਠੀਕ ਠੀਕ ਗਲ। ਮੰਨਜ਼ੂਰ? ਇਕ-ਦੋ...ਤਿੰਨ...ਛੇਤੀ
ਵੀ ਕਰ ਨਾ।
ਹੈਲਣ--ਤੂੰ ਕੀਹ ਕਰ ਸਕਣੀਂ ਏਂ? ਤੇ ਮੈਂ ਕੀਹ ਕਰ ਸਕਣੀ ਆਂ!
ਸੀਤਾ ਅਜੇ ਤੇ ਲੜਾਈ ਹੋਨ ਲਗੀ ਏ। ਇਹਦਾ ਖੌਰੇ ਕੀਹ
ਬਨਣਾ ਏਂ ਮੇਨੂੰ ਤੇ ਘਰਲ ਪਏ ਪੈਂਦੇ ਨੇ।
ਸੀਤਾ--ਲੜਾਈਆਂ ਹੋਂਦੀਆਂ ਈ ਰਹਿੰਦੀਆਂ ਨੇ। ਸਾਨੂੰ ਲੜਾਈ ਦਾ
ਕੋਈ ਫਿਕਰ ਨਹੀਂ ਅਸੀ ਉਂਝ ਵੀ ਤਗੜੇ ਆਂ ਤੇ ਸਚ ਵੀ
ਸਾਡੇ ਵਲ ਏ। ਜਿੱਤ ਸਾਡੀ ਜਰੂਰ ਹੋਣੀ ਏ............ਜੇ ਕਦੀ
ਤੂੰ......ਲੜਾਈ ਵਿਚ......ਸਾਡੀ ਥੋੜੀ ਜਹੀ ਮਦਦ......
ਹੈਲਣ--(ਚੀਕ ਮਾਰ ਕੇ) ਸੀਤਾ! ਕੀਹ ਪਈ ਆਨ੍ਹੀਂ ਏਂ? ਹੋਸ਼ ਵਿਚ
ਤੇ ਹੈਂ? ਹੈਲਣ ਤੇ ਦੇਸ਼ ਨਾਲ ਗ਼ਦਾਰੀ? ਤੂੰ ਕੀਹ ਸਮਝਿਐ

-੯੨-