ਪੰਨਾ:ਚੰਦ੍ਰ ਗੁਪਤ ਮੌਰਯਾ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਐਕਟ ਪੰਜਵਾਂ



ਸੀਨ ਪਹਿਲਾ


(ਪਾਟਲੀ ਪੁਤਰ)



[ਸ਼ੈਹਨ ਸ਼ਾਹ ਚੰਦਰ ਗੁਪਤ ਇਕ ਕਾਗਜ਼ ਹਥ ਵਿਚ
ਫੜੀ ਅਪਣੇ ਮਹੱਲ ਦੀਆਂ ਪੌੜੀਆਂ ਤੋਂ ਪਿਆ
ਉਤਰਦਾ ਏ ਤੇ ਦਰਬਾਨ-ਖਲੋ ਕੇ ਆਦਰ ਪਏ ਦੇਂਦੇ ਨੇ]

ਚੰਦਰ--(ਇਕ ਦਰਬਾਨ ਨੂੰ) ਦਰਬਾਨ ਸਾਹਬ ਜਰਾ ਸੀਤਾ ਨੂੰ ਸਦ
ਲਿਆਵਿਆ ਜੇ। ਕਿਹਾ ਜੇ ਸੂ ਮੈਂ ਗੁਲਾਬ ਕਿਆਰੀ ਕੋਲ
ਬੈਠਾ ਹੋਇਆਂ।
[ਬਾਗ ਵਲ ਟੁਰ ਜਾਂਦਾ ਏ। ਕਿਆਰੀ ਕੋਲ ਇਕ
ਕੁਰਸੀ ਤੇ ਬੈਹ ਜਾਂਦਾ ਏ ਤੇ ਕਾਗਜ਼ ਪੜ੍ਹਣ ਲਗ ਪੈਂਦਾ
ਏ ਥੋੜੇ ਜਹੇ ਚਿਰ ਪਿਛੋਂ, ਸੀਤਾ ਆਉਂਦੀ ਏ ਤੇ

-੯੫-