ਪੰਨਾ:ਚੰਦ੍ਰ ਗੁਪਤ ਮੌਰਯਾ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਪਿਛੋਂ ਦੀ ਅਪਣੀਆਂ ਬਾਹਵਾਂ ਚੰਦਰ ਗੁਪਤ ਦੇ
ਗਲ ਪਾ ਦੇਂਦੀ ਏ]

ਸੀਤਾ--ਕੀਹ ਹੁਕਮ ਏ?
ਚੰਦ੍ਰ--ਹੁਕਮ ਸ਼ੁਕਮ ਕੋਈ ਨਹੀਂ। ਮੈਂ ਇਕ ਨਜ਼ਮ ਲਿਖੀ ਏ
ਸੁਨਣੀ ਆਂ?
ਸੀਤਾ--ਨਜ਼ਮ? ਕਿਹੋ ਜਹੀ।
ਚੰਦ੍ਰ-- ਕਿਸੇ ਦੀਆਂ ਸਿਫਤਾਂ.......
ਸੀਤਾ--ਸਿਫਤਾਂ? ਦੇਸ਼ ਦੀਆਂ ਕਿ ਕੁੜੀ ਦੀਆਂ।
ਚੰਦਰ--ਕੁੜੀ ਦੀਆਂ।
ਸੀਤਾ--ਮੈਂ ਨਹੀਂ ਸੁਨਦੀ। ਉਤੋਂ ਲੜਾਈ ਲਗਣ ਵਾਲੀ ਏ ਤੁਹਾਨੂੰ
ਨਜ਼ਮਾਂ ਦੀ ਪਹੀਅਯੀ ਏ। ਹੋਰ ਕੋਈ ਨਹੀਂ ਜੇ ਕੰਮ?
ਚੰਦਰ--ਕੰਮ ਵੇਲੇ ਲਿਖਣਾਂ ਪਿਆਂ ਮੈਂ ਨਜ਼ਮਾਂ? ਚਵ੍ਹੀ ਘੈਂਟੇ ਕੰਮ
ਈ ਕਰਦਾ ਰਾਂਹ ਤੂੰ ਆਹਨੀਂ ਏਂ? ਕੰਮ ਵੇਲੇ ਕੰਮ ਤੇ ਖੇਡ
ਵੇਲੇ ਖੇਡ, ਸੁਨਣੀ ਆਂ ਨਹੀਂ?
ਸੀਤਾ--ਸਣਾਂ ਗੀ ਬਾਬਾ! ਅਗ ਜੂ ਲਾਈ ਏ ਹੁਨ ਬੁਝਾਣੀ ਵੀ
ਪੈਣੀ ਹੋਈ ਨ।
ਚੰਦਰ--ਲੈ ਸੁਣ।
'ਮੈਂ ਨਹੀਂ ਤੱਕੇ ਕੇਸ਼ ਤਿਰੇ, ਕੱਕੇ ਨੇ ਜਾਂ ਕਿ ਕਾਲੇ ਨੇ"
ਸੀਤਾ--ਤੁਹਾਡਾ ਦਮਾਗ਼ ਤੇ ਨਹੀਂ ਖਰਾਬ ਹੋ ਗਿਆ? ਅਜੇ ਤੇ ਮੈਂ
ਓਦਨ ਤੁਹਾਨੂੰ ਦਸਿਐ ਕਿ ਸੁਨੈਹਰੀ ਵਾਲ ਸੂ (ਕੰਨ ਦੇ ਕੋਲ
ਮੂੰਹ ਕਰਕੇ ਬੜੀ ਉਚੀ) ਸੁ...ਨੈ...ਹ...ਰੀ ਬੋਲਿਓ।
ਚੰਦਰ---ਸ਼ਰਾਰਤਾਂ ਨਾਂ ਖਾ ਕਰ ਸੁਣੀਂ ਜਾ। ਮੈਂ ਕੁਈ ਖਾਸ ਕਿਸੇ ਦੀ

-੯੬-