ਪੰਨਾ:ਚੰਦ੍ਰ ਗੁਪਤ ਮੌਰਯਾ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਬਤ ਨਹੀਂ ਲਿਖ ਰਿਹਾ ਆਮ ਨਜ਼ਮ ਏ ਆਮ
ਮੈਂ ਨਹੀਂ ਤੱਕੇ ਕੇਸ ਤਿਰੇ, ਕੱਕੇ ਨੇ ਜਾਂ ਕੇ ਕਾਲੇ ਨੇ
ਖਰਵੇ ਨੇ ਜਾਂ ਕੇ ਕੂਲੇ ਨੇ, ਸਿੱਧੇ ਨੇ ਘੁੰਗਰ ਵਾਲੇ ਨੇ
ਸੀਤਾ----ਘੁੰਗਰਾਂ ਵਾਲੇ। ਐਸੇ ਤ੍ਰਾਂ (ਚੰਦਰ ਦੇ ਵਾਲ ਪੁਟਦੀ ਏ) ਐਵੇਂ
ਤੇ ਨਹੀਂ ਮੈਂ ਜ਼ਬਾਨ ਦੇ ਆਈ।
ਚੰਦਰ--ਤੂੰ ਮਾਰ ਖਾਣੀ ਏ। ਸੁਨਦੀ ਨਹੀਂ। ਰੌਲਾ ਪਾਈ ਜਾਣੀਂ ਏਂ।
ਚੰਦ੍ਰ--ਮੈਂ ਨਹੀਂ ਕਦੀ ਸੋਚਿਆ ਤੇਰੀ ਜ਼ੁਲਫ ਕਿਹੋ ਜਹੀ ਲਗਦੀ ਏ।
ਸੀਤਾ--ਹੁਨ ਸੋਚ ਲੌ ਬਾਬਾ! ਅਰਮਾਨ ਨ ਰੈਹ ਜਾ ਜੇ। ਹੋਰ
ਤੁਹਾਨੂੰ ਕੰਮ ਵੀ ਕੀਹ ਏ? ਇਹ ਵੀ ਸੋਚਿਆ ਜੇ ਕਿ ਜ਼ੁਲਫ਼
ਹੈ ਵੀ ਸੂ ਕਿ ਨਹੀਂ।
ਚੰਦ੍ਰ--ਸੁਣ ਵੀ ਨਾਂ।
'ਮੈਂ ਨਹੀਂ ਕਦੀ ਸੋਚਿਆ ਤੇਰੀ ਜ਼ੁਲਫ ਕਿਹੋ ਜਹੀ ਲਗਦੀ ਏ'
ਮੱਥੇ ਉਤੇ ਜੋਤ ਜਹੀ ਇਕ ਜਗਦੀ ਜਾਂ ਨਹੀਂ ਜਗਦੀ ਏ
ਸੀਤਾ-- ਜੋਤ ਨਹੀਂ ਜਗਦੀ, ਨਾਲ ਟੱਲ ਵੀ ਖੜਕਦੇ ਨੇ ਮੱਥਾ ਕ੍ਹਾਦਾ
ਹੋਇਆ ਸਾਰ ਨਾਥ ਦਾ ਮੰਦਰ ਹੋ ਗਿਆ।
ਚੰਦ੍ਰ--"ਕੁਦਰਤ ਨੇ ਭਰਵੱਟੇ ਤੇਰੇ, ਮੋੜੇ ਜਾਂ ਨਹੀਂ ਮੋੜੇ ਨੇ?"
ਪਿਪਣੀਆਂ ਦੇ ਵਾਲ ਲੰਮੇ ਨੇ, ਨਿਕੇ, ਸੰਘਣੇ ਥੋੜੇ ਨੇਂ?"
ਸੀਤਾ--ਉਹਨੂੰ ਤੇ, ਮੈਨੂੰ ਸੱਚੀ ਦਸਣਾ ਯਾਦ ਈ ਨਹੀਂ ਰਿਹਾ--ਵਾਲ
ਝੜ ਦੀ ਬੀਮਾਰੀ ਹੋਈ ਅਈ ਏ ਤੇ ਓਹਦੇ ਭਰਵੱਟੇ ਪਿਪਣੀਆਂ
ਹੈ ਈ ਨਹੀਂ। ਚੁੱਚੀ ਜੇ ਚੁੱਚੀ। ਆਈ ਸਮਝ?
ਚੰਦ੍ਰ--'ਮੈਂ ਨਹੀਂ ਤੱਕ ਨਰਗਸ ਵਰਗੀ ਕਿਨੀ ਅਖ ਰਸੀਲੀ ਏ'
ਸੀਤਾ--ਇਹ ਸ਼ੇਅਰ ਬਿਲਕੁਲ ਠੀਕ ਜੇ। ਰਸ ਚੋ ਚੋ ਕੇ ਉਹਦੀਆਂ
ਅਖਾਂ ਨਰਗਸ ਦੇ ਫੁਲ ਵਾਂਙ ਚਿੱਟੀਆਂ ਹੋ ਗਈਆਂ ਨੇ। ਵਿਚ

-੯੭-