ਪੰਨਾ:ਚੰਦ੍ਰ ਗੁਪਤ ਮੌਰਯਾ.pdf/116

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਚੰਦ੍ਰ--ਅਰਜਨ ਅਪਣੇ ਅਗਣ ਬਾਨ ਤੇਨੂੰ ਦੇ ਮੋਇਆ ਹੋਣੈਂ? ਲੈ
ਸੁਣ ਹਨ, ਤੂੰ ਤੇ ਮੇਰੇ ਸਿਰ ਪੀੜ ਲਾ ਦਿਤੀ ਏ।
ਸੀਤਾ--ਸਿਰ ਪੀੜ ਲਾਈ ਏ ਤੁਹਾਡੇ ਭੈੜਿਆਂ ਕੰਮਾਂ। ਬੈਠੇ ਬਠਾਏ
ਜੇਹੜਾ ਐਵੇਂ ਰੋਗ ਚੰਬੋੜ ਲਏ ਉਹਦਾ ਕੀਹ ਅਲਾਜ? ਨਜ਼ਮ
ਲਿਖਣ ਬਿਨਾਂ ਤੁਹਾਨੂੰ ਰੋਟੀ ਨਹੀਂ ਹਜ਼ਮ ਹੋਂਦੀ ਹੋਣੀ?
ਚੰਦ੍ਰ ਤੇਰਾ ਵੀ ਕੰਮ ਨੇੜੇ ਈ ਏ। ਲਗ ਜਾਏਗਾ ਪਤਾ, ਲੈ ਹੁਨ ਸੁਣ
‘ਗਰਦਨ ਤੇਰੀ ਵਾਂਙ ਸੁਰਾਹੀ ਏ, ਜਾਂ ਮੋਰਾਂ ਵਾਂਙੂ ਏ
ਸੂਰਤ ਤੇਰੀ ਬੇ ਹਦ ਸੋਹਣੀ, ਏਂ ਜਾਂ ਹੋਰਾਂ ਵਾਂਙੂ ਏ?
ਸੀਤਾ--ਮੈਂ ਦਸਾਂ ਜੇ? ਅਪਣੇ ਰਥਬਾਨ ਦੇ ਗਲ ਨੂੰ ਤ੍ਰੈ ਨਾਲ
ਜ਼ਰਬ ਦਿਓ ਚਾ। ਜੁਆਬ 'ਤੁਹਾਡੀ ਪ੍ਰੀਤਮਾ ਦੀ ਗਰਦਨ'
ਨਿਕਲ ਆਵੇਗੀ ਤੇ ਸੂਰਤ ਜੈਹੜੀ ਐਸ ਵੇਲੇ ਤੁਹਾਡੀ ਬਣੀ
ਹੋਈ ਏ, ਇਨ ਬਿਨ ਏਹੋ ਜਹੀ ਉਹਦੀ ਏ। ਰੋਣ ਲਗੇ ਓ?
ਚੰਦਰ--ਸੀਤਾ ਮੈਂ ਤੇਨੂੰ ਸਾਫ਼ ੨ ਦਸ ਦੇਨਾਂ ਕਿ ਜੇ ਤੂੰ ਚੁੱਪ ਕਰਕੇ
ਨ ਹੁਨ ਸੁਣੀ ਤੇ ਮੈਂ ਬੰਦ ਕਰ ਦੇਣਾ ਏਂ ਬੋਲਣਾ, ਤੇਰਾ ਦਿਲ
ਈ ਜੇ ਨਹੀਂ ਸੁਨਣ ਤੇ, ਤੇ ਐਵੇਂ ਕੀਹ ਲੋੜ ਏ ਮੇਨੂੰ,
ਅਕਾਵਾਂ ਤੇਨੂੰ!
ਸੀਤਾ--ਹਲਾ ਜੀ? ਸਚ ਮੁਚ ਜੀ? ਹੁਨ ਤੇ ਬੜੀ ਛੇਤੀ ਲਗ ਪਿਐ
ਗੁਸਾ ਚੜ੍ਹਣ। ਵਿਆਹ ਕਰਾ ਕੇ ਤੇ ਕਿਸੇ ਨੂੰ ਵੀ ਨਹੀਂ ਰੈਂਹਦੀ
ਪਰਵਾਹ ਭੈਣਾਂ ਸ਼ੈਣਾਂ ਦੀ ਪਰ ਏਥੇ ਪੈਹਲਾਂ ਈ ਇਹ ਹਾਲਤ
ਹੋ ਗਈ ਏ। ਚੰਗਾ ਜੀ ਨਹੀਂ ਬੋਲਦੇ-ਜਬਾਨ ਬੰਦੀ ਤੇ ਪਿਛਲੇ
ਰਾਜੇ ਦੇ ਵੇਲੇ ਵੀ ਨਹੀਂ ਸੀ ਇਹ......
ਚੰਦਰ-- ਬਾਬਾ ਮੈਂ ਕੰਨਾਂ ਨੂੰ ਹਥ ਲਾਣਾਂ-ਮੈਂ ਨਹੀਂ ਮੋੜਦਾ ਹੁਨ ਤੇਨੂੰ
ਪਾਈ ਜਾ ਰੌਲਾ ਜਿਨਾਂ ਪੈਂਦਾ ਈ......

-੯੯-