ਪੰਨਾ:ਚੰਦ੍ਰ ਗੁਪਤ ਮੌਰਯਾ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


'ਪਤਲੇ ਲਕ, ਕੰਵਲ ਜਹੇ ਹਥਾਂ, ਨਾਂਹ ਜੋਬਣ ਮਨਮੋਹਣੇ ਤੇ'
'ਮੈਂ ਨਹੀਂ ਮੋਹਿਤ, ਪ੍ਰੀਤਮ ਮੇਰੇ, ਨਾਂਹ ਪੈਹਰਾਵੇ ਸੋਹਣੇ ਤੇ'
ਸੀਤਾ---ਆਟਾ ਨਹੀਂ ਮੰਗਦੇ, ਚੌਲ ਨਹੀਂ ਮੰਗਦੇ, ਲਕੜੀ ਨਹੀਂ
ਮੰਗਦੇ ਕੋਲਾ ਨਹੀਂ ਮੰਗਦੇ ਇਹ ਨਹੀਂ ਮੰਗਦੇ ਓਹ ਨਹੀਂ
ਮੰਗਦੇ ਮੰਗਦੇ ਅਪਣਾ ਸਿਰ ਓ? ਮੋਹਤ ਕਾਹਦੇ ਤੇ ਓ ਜੀ
ਤੁਸੀ ਫੇਰ?
ਚੰਦ੍ਰ--ਅਸੀਂ? ਸੁਣ
'ਮੇਂ ਤੇ ਤੇਰੇ 'ਕੋਮਲ ਹਿਰਦੇ', 'ਹਰਦਮ ਹਲਦੇ ਰੈਂਹਦੇ ਬੁਲ੍ਹ’}}
'ਮਿਠੀ ਬੋਲੀ', 'ਹਸਣ ਖੇਡਣ' ਤੇ ਵਾਂ ਪਿਆ ਪ੍ਰੀਤਮ ਡੁਲ੍ਹ'
ਮੈਂ ਵੇ ਤੇਰੀ ਸੀਰਤ ਡਿੱਠੀ ਮੈਂ ਨਹੀਂ ਡਿਠਾ ਸੋਹਲ ਸਰੀਰ
ਮੇਰੀ ਪ੍ਰੀਤ ਏ ਜਗ ਤੋਂ ਨਿਆਰੀ, ਮੈਨੂੰ ਵਿਧੈ ਅਰਸ਼ੀ ਤੀਰ
ਸੀਤਾ--ਠੀਕ ਏ ਠੀਕ ਏ ਮੈਂ ਵੀ ਆਖਿਆ ਸੂਰਤ ਤੇ ਉਹਦੀ ਅੰਞ
ਏਂ ਜਿਵੇਂ ਚੁੜੇਲ ਦਾ ਮੂੰਹ ਕਾਲਾ ਕੀਤਾ ਹੋਇਆ ਹੋਵੇ-ਵੀਰ
ਮੇਰਾ ਕਾਹਦੇ ਤੇ ਭੁਲ ਪਿਐ?
ਚੰਦ੍ਰ--ਚੁੜੇਲ ਦਾ ਮੂੰਹ ਕਾਲਾ! ਅਗੇ ਕੀਹ ਰੰਗ ਹੋਂਦਾ ਏ ਜੀ
ਚੁੜੇਲਾਂ ਦਾ?
ਸੀਤਾ--ਸ਼ੀਸ਼ੇ ਚੋਂ ਵੇਖ ਲੌ। ਸਾਨੂੰ ਕੀ ਪਤਾ?
ਚੰਦ੍ਰ-ਜੇ ਮੈਂ ਅਪਣੇ ਪ੍ਰੀਤਮ ਨੂੰ ਦਸ ਦਿਤਾ ਕਿ ਸੀਤਾ ਤੇਨੂੰ ਗਾਲਾਂ
ਕਢਦੀ ਸੀ ਤੇ ਜੇ ਫੇਰ ਓਸ ਤੇਨੂੰ ਕੁਟਿਆ ਤੇ ਮੈਂ ਨਹੀਂਉਂ
ਜ਼ੁਮੇਵਾਰ।
ਸੀਤਾ--ਤੇ ਜੇ ਮੈਂ ਏਸ ਗਲ ਤੋਂ ਗੁਸੇ ਹੋ ਕੇ ਹੁਨੇਂ ਈਂ ਤੁਹਾਨੂੰ ਕੁਟਿਆ
ਤੇ ਮੈਂ ਵੀ ਨਹੀਂ ਜੇ ਜ਼ੁਮੇਵਾਰ। ਮੁਕੀ ਜੇ ਕਿ ਨਹੀਂ ਅਜੇ ਨਜ਼ਮ?
ਚੰਦ੍ਰ--ਅਖੀਰਲਾ ਸ਼ੇਅਰ ਏ

-੧੦੦-