ਪੰਨਾ:ਚੰਦ੍ਰ ਗੁਪਤ ਮੌਰਯਾ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਹਿੰਸਾਤਮਕ ਤਾਲੀਮ ਦਾ ਦੇਸ਼ ਵਿਚ ਚੰਗਾ ਜ਼ੋਰ ਸੀ। ਸਲੂਕਸ ਦੇ ਹਿੰਦ ਉਤੇ ਹਮਲਾ ਕਰਨ ਸਮੇਂ ਓਸ ਸਮੇਂ ਦੇ ਇਕ, ਮਹਾਤਮਾ ਮਹਾਰਾਜਾ ਚੰਦ੍ਰ ਗੁਪਤ ਤੇ ਉਸਦੇ ਸਾਥੀਆਂ ਨੂੰ ਹਥਿਆਰ ਬੰਦ ਹੋਕੇ ਦੇਸ਼ ਦੀ ਰਖਿਆ ਕਰਨ ਤੋਂ ਵਰਜਦੇ ਨੇ। ਪਰ ਓਹ ਮਹਾਤਮਾ ਜੀ ਦੀ ਸ਼ਖਸੀਅਤ ਦੀ ਵਧ ਤੋਂ ਵਧ ਇੱਜ਼ਤ ਕਰਦੇ ਹੋਏ ਵੀ ਆਪ ਦੇ ਇਸ ਖਿਆਲ ਨਾਲ ਸਹਿਮਤ ਨਹੀਂ ਹੋਂਦੇ ਤੇ ਹਾਲਾਤ ਦੀ ਮਜਬੂਰੀ ਦੇ ਸਬੱਬ ਜੰਗ ਵਿਚ ਸ਼ਾਮਲ ਹੋ ਕੇ ਵਿਜੈ੧ ਪ੍ਰਾਪਤ ਕਰਨੀ ਜ਼ਰੂਰੀ ਸਮਝਦੇ ਹਨ। ਪਰ ਜੰਗ ਕਰਦਿਆਂ ਹੋਇਆਂ ਵੀ ਅਹਿੰਸਾ ਦੇ ਭਾਵ ਨੂੰ ਇਸ ਸ਼ਕਲ ਵਿਚ ਕਾਇਮ ਰਖਦੇ ਨੇ ਕਿ ਲੋੜ ਤੋਂ ਵਧ ਕੋਈ ਇਕ ਵੀ ਮਨੁਖੀ ਜਾਨ ਅਪਣੇ ਯਾ ਵਿਰੋਧੀ ਦਲ ਦੀ ਅਜਾਈਂ ਜ਼ਾਇਆ ਨੇ ਹੋਨ ਦਿਤੀ ਜਾਏ। ਭਜਦੇ ਵੈਰੀ ਉਤੇ ਵਾਰ ਕਰਨਾ ਪਾਪ ਸਮਝਿਆ ਜਾਂਦਾ ਹੈ।
ਨਾਟਕ ਦੀ ਬੋਲੀ, ਬੋਲ ਚਾਲ ਵਿਚ ਆਉਣ ਵਾਲੀ ਕੁਦਰਤੀ ਤੇ ਸਰਲ ਪੰਜਾਬੀ ਹੈ। ਨਾਟਕ ਦੇ ਪਾਤਰਾਂ ਦੀ ਬੋਲੀ ਦਾ ਪਰਵਾਹ ਕੁਦਰਤੀ ਤੇ ਸੁਭਾਵਕ ਹੋਣਾ ਜ਼ਰੂਰੀ ਏ, ਏਸ ਨਿਯਮ ਨੂੰ ਕਿਸੇ ਥਾਂ ਵੀ ਨਜਰੋਂ ਓਹਲੇ ਨਹੀਂ ਕੀਤਾ ਗਿਆ।
ਪੁਸਤਕ ਵਿਚ ਤਰੂਟੀਆਂ ਵੀ ਹੋਨਗੀਆਂ ਕਿਹੜੀ ਪੁਸਤਕ ਇਹਨਾਂ ਤੋਂ ਬਿਲਕੁਲ ਖਾਲੀ ਹੁੰਦੀ ਯਾ ਹੋ ਸਕਦੀ ਏ ਪਰ ਅਸਾਂ ਇਸ ਪੁਸਤਕ ਨੂੰ ਕੇਵਲ ਕਦਰ ਦਾਨੀ ਦੀ ਨਜ਼ਰ ਨਾਲ ਪੜ੍ਹਿਆ ਏ ਤੇ ਜਾਨ ਬੁਝ ਕੇ ਗਲਤੀਆਂ ਵੇਖਣ ਵਲ ਨਜ਼ਰ ਜਾਣ ਹੀ ਨਹੀਂ ਦਿਤੀ।

ਸਾਡੀ ਇਹ ਦਿਲੀ ਇਛਾ ਹੈ ਕਿ ਇਹ ਪੁਸਤਕ ਵਧ ਤੋਂ ਵਧ ਪੰਜਾਬੀ ਪਾਠਕਾਂ ਦੇ ਹਥ ਵਿਚ ਪਹੁੰਚੇ ਉਹਨਾਂ ਦੇ ਦਿਲ ਅੰਦਰ ਦੇਸ਼

-ਗ-