ਪੰਨਾ:ਚੰਦ੍ਰ ਗੁਪਤ ਮੌਰਯਾ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇਨਤੀ ਕਰਨਾਂ ਕਿ ਸਾਨੂੰ ਹੁਕਮ ਦਿਓ ਹਮਲਾ ਕਰਨ ਵਾਲਿਆਂ
ਦੇ ਜਰਾ ਐਸੇ ਦੰਦ ਭੰਨੀਏਂ ਕਿ ਫੇਰ ਕੋਈ ਭਾਰਤ ਵਲ ਉਂਗਲੀ
ਕਰਨ ਦਾ ਹੌਂਸਲਾ ਨ ਕਰੇ।
ਚੰਦਰ--ਠੀਕ ਏ ਮਹਾਤਮਾ ਜੀ। ਸਚ ਮੰਨੋਂ ਅਸੀ ਆਪ ਕਿਸੇ ਦਾ
ਲਹੂ ਵਗਾਣਾ ਨਹੀਂ ਚਾਹਦੇ ਪਰ ਦੱਸੋ ਕੀਤਾ ਕੀਹ ਜਾਏ।
ਭੇਡਾਂ ਤੇ ਭਲੀਆਂ ਮਾਨਸਾਂ ਬਣ ਜਾਨਗੀਆਂ ਪਰ ਕੰਮ ਤੇ ਤਾਂ
ਬਨਦਾ ਏ ਨਾਂ ਕਿ ਜੇ ਬਘਿਆੜ ਵੀ ਬਨਣ ਤੇ।
ਮਹਾਤਮਾ ਜੀ--ਬਈ ਗਲ ਇਹ ਵੇ ਕਿ ਮੈਂ ਅਪਣੇ ਅਲਾਜ ਦੇ ਤ੍ਰੀਕੇ
ਨੂੰ ਬੜਾ ਵਧੀਆ ਸਮਝਣਾਂ-ਤੁਸੀਂ ਕੱਯਾਂ ਹਾਲਤਾਂ ਵਿਚ ਇਹਦੀ
ਤਾਕਤ ਵੇਖ ਵੀ ਲਈ ਏ ਪਰ ਹੁਨ ਜੇਹੜੀ ਬਮਾਰੀ ਸਾਡੇ
ਸਾਹਮਣੇ ਵੇ ਨਵੀਂ ਏਂ ਤੇ ਇਹਦੇ ਤੇ, ਪਤਾ ਨਹੀਂ, ਸਾਡੀ
ਦੁਆਈ ਕਾਟ ਕਰੇ ਜਾਂ ਨ ਕਰੇ-ਮੈਂ ਹੂੜ ਮੱਤ ਕਦੇ ਨਹੀਂ ਕੀਤੀ
ਤੇ ਜਿਦ ਨਾਲ ਈ ਸਿਰਫ਼ ਮੈਂ ਅੜਿਆ ਨਹੀਂ ਰੈਹਣਾ
ਚਾਂਹਦਾ। ਜੋ ਕੁਝ ਮੇਨੂੰ ਠੀਕ ਕੰਮ ਜਾਪੇ, ਮੈਂ ਆਪਣੇ ਦੇਸ਼
ਵਾਸ਼ੀਆਂ ਨੂੰ ਦੱਸ ਦੇਨਾਂ, ਜੀਊਂਦੇ ਆਦਮੀ ਦੇ ਖਿਆਲ ਸਦਾ
ਬਦਲਦੇ ਈ ਰੈਂਹਦੇ ਨੇ ਮੈਂ ਹੁਨ ਮਸੂਸ ਕਰ ਰਿਹਾਂ ਕਿ ਤੁਸੀ
ਠੀਕ ਕਹਿੰਦੇ ਓ, ਜੋ ਤੁਹਾਡੇ ਦਿਲ ਵਿਚ ਆਵੇ ਕਰੋ, ਦੇਸ਼ ਨੂੰ
ਮਸਾਂ ੨ ਅਜ਼ਾਦ ਕਰਾਇਆ ਏ ਇਹਨੂੰ ਫੇਰ ਖ਼ਤਰੇ ਵਿਚ ਨਹੀਂ
ਪਾਇਆ ਜਾ ਸਕਦਾ-ਗਰੀਬ ਸਪਾਹਯਾ ਦਾ ਨ ਹੱਕਾ ਲਹੂ
ਡੁਲ੍ਹੇ ਗਾ ਇਹ ਪਾਪ ਜਰੂਰ ਏ। ਮੈਨੂੰ ਸਦਮਾ ਵੀ ਬੜਾ ਹੋਵੇਗਾ
ਪਰ ਗੁਲਾਮ ਹੋ ਜਾਨ ਨਾਲੋਂ ਵੱਡਾ ਪਾਪ ਕੇਹੜਾ ਏ ਤੇ ਸਦਮਾ
ਜੈਹੜਾ ਅਜ਼ਾਦੀ ਖੁਸ ਜਾਨ ਨਾਲ ਹੋ ਸਕਦੈ ਓਹ ਸਪਾਹਯਾਂ ਦੇ
ਮਰਣ ਦੇ ਨਾਲੋਂ ਲਖਾਂ ਗਣਾਂ ਵੱਧ ਹੋਵੇਗਾ ਸੋ ਬਸ ਫੈਸਲਾ ਈ ਏ।

-੧੦੩-