ਪੰਨਾ:ਚੰਦ੍ਰ ਗੁਪਤ ਮੌਰਯਾ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਚੰਦ੍ਰ--ਸੀਤਾ! ਬੋਲ ਹਨ! ਯਾਦ ਈ ਨਾਂ ਸ਼ਰਤ?
ਸੀਤਾ--ਮੇਨੂੰ ਨਹੀਂ ਪਤਾ ਮੇਰੇ ਨਾਲ ਨ ਤੁਸੀ ਬੋਲੋ-ਤੁਹਾਨੂੰ ਕੋਈ
ਬੁਲਾਂਦਾ ਵੀ ਏ ਪਿਆ?
ਚੰਦ੍ਰ--ਹੋਇਆ ਕੀਹ ਆ? ਮੈਂ ਕੋਈ ਤੇਰੀ ਸ਼ਰਤ ਦੀ ਗੱਲ ਤੇ ਨਹੀਂ
ਨ ਦਸੀ-ਲੜੇ ਤੇ ਤਾਂ ਜੇ ਮੈਂ ਗਲ ਦਸਾਂ।
ਸੀਤਾ--ਤੁਸੀ ਮੇਹਰਬਾਨੀ ਕਰੋ-ਦੱਸਨ ਵਿਚ ਅਜੇ ਕਸਰ ਹੋਨੀ ਏਂ ?
ਚੰਦ੍ਰ--ਨਹੀਂ ਹੋਰ ਕਸਰ?
ਸੀਤਾ--ਸੁਆਹ ਕਸਰ ਏ।
ਚੰਦ੍ਰ-- ਚੰਗਾ ਪੰਡਤ ਜੀ ਤੁਹਾਨੂੰ ਈ ਮੁਨਸਫ਼ ਬਨਾਣੇ ਆਂ, ਦੱਸੋ ਤੁਹਾਨੂੰ
ਲਗੀ ਏ ਸਮਝ ਕਿ ਸੀਤਾ ਦੀ ਤੇ ਮੇਰੀ ਸ਼ਰਤ ਇਹ ਸੀ ਕਿ
ਜੇ ਮਹਾਤਮਾਂ ਜੀ...........
ਸੀਤਾ--ਕਰ ਕੇ ਵੇਖੋ ਗੱਲ ਤੇ ਜੇ ਮੈਂ ਬੋਲ ਗਈ ਤੁਹਾਡੇ ਨਾਲ ਕਦੀ ਵੀ
ਤੇ.....
ਚੰਦ੍ਰ ਗੁਪਤ-- "ਬਸ਼ੱਕ ਕਰ ਛੜਿਆਂ ਜੇ ਮੇਰਾ ਵਿਆਹ" ਅਸੀ ਕਰ
ਛੜਨੇਂ ਆਂ ਫਿਕਰਾ ਪੂਰਾ ਭੈਣ ਸਾਡੀ ਨੂੰ ਤਕਲੀਫ਼ ਨ ਹੋਵੇ।
ਸੀਤਾ---ਚੰਗਾ ਫੇਰ ਥੂਹੀ ਜੇ।
ਚੰਦ੍ਰ--ਥੂਹੀ ਤੇ ਥੂਹੀ ਈ ਸਹੀਂ, ਲੌ ਜੀ ਪੰਡਤ ਜੀ ਵੇਖ ਲੌ ਮੇਰਾ ਕੋਈ
ਨਹੀਂ ਜੇ ਕਸੂਰ, ਹੁਨ ਲੜਾਈ ਤੇ ਹੋ ਈ ਪਈ ਏ ਹਨ ਡਰ
ਕਾਹਦੈ, ਹਨ ਅਸੀ ਗਲ ਦਸ ਈ ਦੇਨੇਂ ਆਂ, ਸ਼ਰਤ ਭੈਣ ਜੀ
ਨਾਲ ਮੈਂ ਇਹ ਬੱਧੀ ਸੀ (ਸੀਤਾ ਮੂੰਹ ਦੂਜੇ ਪਾਸੇ ਕਰ ਲੈਂਦੀ
ਤੇ ਤਿਉੜੀਆਂ ਚਾੜ੍ਹ ਲੈਂਦੀ ਏ) ਕਿ ਇਹ ਕੈਂਹਦੇ ਸਨ
ਮਹਾਤਮਾ ਜੀ ਕਦੀ ਨਹੀਂ ਅਹਿੰਸਾ ਛਡਣੀ ਭਾਵੇਂ ਦੇਸ਼ ਦਾ
ਕੀਹ ਹਾਲ ਹੋਵੇ ਮੈਂ ਕੈਂਹਦਾ ਸਾਂ 'ਤੂੰ ਨਹੀਂ ਜਾਨਦੀ ਓਹਨਾਂ

-੧੦੪-