ਪੰਨਾ:ਚੰਦ੍ਰ ਗੁਪਤ ਮੌਰਯਾ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨੂੰ ਚੰਗੀ ਤਰ੍ਹਾਂ,ਦੇਸ਼ ਨੂੰ ਖ਼ਤਰਾ ਹੋਇਆ ਤਾਂ ਸਭ ਭੁੱਲ ਜਾਣੀਆਂ
ਨੇ ਓਹਨਾਂ ਨੂੰ ਹੋਰ ਗਲਾਂ, ਓਹ ਦੇਸ਼ ਭਗਤ ਪਹਿਲਾਂ ਨੇ ਤੇ
ਮਹਾਤਮਾ ਪਿਛੋਂ ਇਹ ਕਹਿੰਦੇ ਸਨ ਕਦੀ ਹੋਣਾ ਨਹੀਂ ਇਹ
ਮੈਂ ਕਿਹਾ "ਫੇਰ ਵਿਆਹ ਕਰਾਣਾ ਮੰਨ ਜਾਏਂਗੀ 'ਤੂੰ ਵੀ ਜੇ
ਮਹਾਤਮਾ ਜੀ ਲੜਣਾਂ ਮੰਨ ਗਏ ਤੇ"-ਇਹਨਾਂ ਕਿਹਾ "ਆਹੋ"
ਸੋ ਜੀ ਹੁਨ ਗਏ ਜੇ ਇਹ ਹਾਰ ਤੇ ਮੇਰੇ ਨਾਲ ਹੋ ਗਈ ਏ ਉਂਞ
ਇਹਨਾਂ ਦੀ ਥੂ, ਹੁਨ ਤੁਸਾਂ ਦੂਹਾਂ ਈ ਲਭਣੈ ਇਹਦੇ ਲਈ
ਵਰ-ਮੈਂ ਨਹੀਂ ਜੇ ਲੈਣਾ ਕੋਈ ਵੀ ਹਿੱਸਾ ਇਹਦੇ ਵਿਆਹ
ਵਿਚ-ਮੈਂ ਤੁਹਾਡੇ ਤੇ ਬੜਾ ਖ਼ੁਸ਼ ਹੋਵਾਂਗਾ ਜੇ ਤੁਸੀ ਕੁਈ ਐਸਾ
ਬੰਦਾ ਲੱਭੋ ਜੈਹੜਾ ਦੋ ਚਟਾਕੇ ਲਾਇਆ ਕਰੇ ਐਸ ਗਲ ਤੇ ਦੋ ਐਸ
ਗਲ ਤੇ ਸਵੇਰੇ ਉਠ ਕੇ ਬੀਬਾ ਸਾਹਿਬਾ ਦੀ-ਤੇ ਫੇਰ ਪੁੱਛੇ
"ਸੁਨਾਓ ਜੀ ਕੀਹ ਹਾਲ ਏ ਗੁੱਸੇ ਤੇ ਨਹੀਂ ਨਾਂ?"
ਸੀਤਾ--ਕੋਈ ਰੈਹ ਗਈ ਹੋਜੇਗੀ ਗੱਲ ਹੋਰ, ਕਰ ਲੌ ,ਸ਼ੈਹਨਸ਼ਾਹੀ
ਚੜ੍ਹ ਗਈ ਏ ਦਮਾਗ ਨੂੰ...ਗਰੀਬੀ ਸੌ ਗੁਣਾਂ ਚੰਗੀ ਏਸ ਅਮੀ-
ਰੀਓਂ ਜਿਸ ਨਾਲ ਘਰ ਵਿਚ ਲੜਾਈ ਆ ਪਏ।
ਪੰਡਤ ਜੀ--ਸੀਤਾ! ਹਾਸੇ ਹਾਸੇ ਵਿਚ ਸਚੀ ਮੁਚੀ ਈ ਗੁੱਸੇ ਹੋ ਪਈ ਏਂ
ਮਹਾਤਮਾ ਜੀ--ਵੇਖ ਲੌ ਲੜਾਈ ਤੇ ਹਾਸੇ ਦੀ ਵੀ ਐਡੀ ਭੈੜੀ ਹੋਂਦੀ
ਏ ਸੱਚੀ ਮੁਚੀ ਦੀ ਤੇ ਗਲ ਈ ਛੱਡੋ।
ਪੰਡਤ ਜੀ--ਸੀਤਾ ! ਤੂੰਹ ਤੇ ਆਂਹਦੀ ਮੈਂ, ਓਦਨ, "ਵੀਰ ਮੇਰੀ ਖਲ
ਦੀਆਂ ਜੁੱਤੀਆਂ ਵੀ ਸੁਆ ਲੈ ਤੇ ਮੈਂ ਸੀ ਨ ਕਰਾਂ" ਤੇ "ਮੈਂ ਤੇ
ਵੀਰ ਦੇ ਹਸਾਨ ਤ੍ਰੈ ਜਨਮਾਂ ਤਕ ਨਹੀਂ ਭੁਲ ਸਕਦੀ" ਤੂੰ ਤੇ
ਜਰਾ ਜਿੰਨੀ ਗੱਲ ਤੇ ਗੁੱਸੇ ਹੋ ਗਈ ਏਂ। ਜਾਪਦੈ ਅਜ ਤੇਰਾ
ਜਿਗਰ ਖ਼ਰਾਬ ਏ

-੧੦੫-