ਪੰਨਾ:ਚੰਦ੍ਰ ਗੁਪਤ ਮੌਰਯਾ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਤਾ--ਤੁਸੀ ਸਾਰੇ ਮੇਰੇ ਮਗਰ ਕਿਊਂ ਪੈ ਗਏ ਓ ਅਜ? ਸਲਾਹਵਾਂ
ਸਲੂਕਸ ਨਾਲ ਲੜਣ ਦੀਆਂ ਹੋਣੀਆਂ ਸਨ ਤੇ ਜੰਗ ਮੇਰੇ ਨਾਲ
ਛਿੜ ਪਿਐ ਸਲੂਕਸ ਕੋਲੋਂ ਡਰਦੇ ਨੇ ਤੇ ਮਾੜੀਆਂ ਕੁੜੀਆਂ ਦੇ
ਗਲ ਪੈਂਦੇ ਨੇ।
ਪੰਡਤ ਜੀ-ਸਲੂਕਸ ਤੋਂ ਡਰਨੇ ਆਂ? ਅਸੀ? ਕਚਿਆਂ ਨ ਮੈਂ
ਉਹਨੂੰ ਚੱਬ ਛੜਿਆ ਤੇ ਆਖੀਂ।
ਸੀਤਾ-- ਚੱਬ ਛੜੋਗੇ ਨਾਂਹ ਚੱਬ ਛੜੋਗੇ-ਜੁਆਈ ਉਹਦਾ ਤੁਹਾਨੂੰ
ਚਬਣ ਈ ਦੇ ਗਾ।
ਪੰਡਤ ਜੀ--ਜੁਆਈ ਉਹਦਾ? ਜੁਆਈ ਕੈਹੜਾ?
ਚੰਦਰ---ਹਛਾ ਮਹਾਤਮਾ ਜੀ......
ਸੀਤਾ---ਹਲਾ? ਵਡੇ ਚਲਾਕ ਤੇ ਵੇਖੋ, ਵਟਾਨ ਦੇਨੀਆਂ ਤੁਹਾਨੂੰ ਗੱਲ
ਮੇਰੀ ਗੱਲ ਦੱਸ ਕੇ ਸੁਕੇ ਬਚ ਜਾਓ ਤੁਸੀ! ਜੁਆਈ ਉਹਦਾ,
ਪੰਡਤ ਜੀ! ਤੁਹਾਡਾ ਚੇਲਾ, ਤੁਹਾਡਾ ਯਾਰ, ਤੁਹਾਡਾ ਮਹਾਰਾਜਾ,
ਮੇਰੇ ਨਾਲ ਲੜਿਆ ਹੋਇਆ ਇਕ ਆਦਮੀ, ਜੀਹਦਾ ਮੈਂ ਨਾਂ
ਨਹੀਂ ਲੈਣਾ, ਭਾਵੇਂ ਲੜ ਪਈਏ ਭੇਦ ਤੇ ਨਹੀਂ ਨ ਦਸਣੇ
ਚਾਹੀਦੇ ਪੁਰਾਣੇ ਮਿਤ੍ਰਾਂ ਦੇ।
ਚੰਦਰ--ਸੀਤਾ! "ਚਿੱਟਾ ਝੂਠ ਬੋਲਣ ਨਾਲ ਚਾਲ ਚਲਣ ਤੇ ਕਾਲੇ
ਧੱਬੇ ਪੈ ਜਾਂਦੇ ਨੇ" ਪਤਾ ਈ ਕਿ ਨਾਂਹ।
ਸੀਤਾ--ਸਭ ਪਤੈ-ਜੈਹੜਾ ਝੂਠ ਬੋਲੇਗਾ ਉਹਨੂੰ ਧਬਿਆਂ ਦਾ ਡਰ
ਹੋਵੇਗਾ ਮੇਨੂੰ ਕੀਹ?
ਪੰਡਤ ਜੀ---ਸੱਚੀ ਮੁਚੀ ਕੋਈ ਗਲ ਏ ਕਿ ਮਖੌਲ ਈ?
ਚੰਦਰ----ਐਵੇਂ ਮਖੌਲ।
ਸੀਤਾ---ਬਿਲਕੁਲ ਸਚ।

-੧੦੬-