ਪੰਨਾ:ਚੰਦ੍ਰ ਗੁਪਤ ਮੌਰਯਾ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸੀਤਾ- (ਮਰਦਾਵੇਂ ਕਪੜਿਆਂ ਵਿਚ) ਸ਼ਾਬਾਸ਼ ਬਹਾਦਰੋ, ਸ਼ਾਬਾਸ਼, ਸ਼ਾਬਾਸ਼, ਜਾਨ ਨਹੀਂ ਦੇਣਾ ਅਜ ਕਿਸੇ ਨੂੰ-ਸ਼ਾਬਾਸ਼ ਸ਼ਾਬਾਸ਼ਤੁਹਾਡਾ ਉਨ੍ਹਾਂ ਦੀ ਕੀਹ ਮੁਕਾਬਲੈਓਹ ਸਿਰਫ਼ ਖੇਡ ਲਈ ਲੜ ਰਹੇ ਨੇ ਤੁਹਾਡੀ ਆਨ ਸ਼ਾਨ ਜਾਨ ਸਭ ਖਤਰੇ ਵਿਚ ਏ ਹਾਰ ਕੇ ਬਚ ਵੀ ਗਿਓ ਤੇ ਮੋਇਆਂ ਨਾਲੋਂ ਬੱਤਰ ਹੋ ਜਾਓਗੇਸ਼ਾਮ ਤਾਈ ਆਦਮੀਆਂ ਤੋਂ ਡੰਗਰ ਬਣ ਜਾਓਗੇ, ਸ਼ਾਬਾਸ਼ ਸ਼ਾਬਾਸ਼, ਵਸਾਓ ਮੀਹ, ਵਸਾ ਮੀਂਹ, ਐਧਰ ੨, ਸ਼ਾਬਾਸ਼, ਏਸ ਤਾਂ ਈ, ਸ਼ਾਬਾਸ਼, ਵੀਰੋ, ਕਸ਼ੜੀਓ ਇਹ ਤੁਹਾਨੂੰ ਸ਼ੂਦਰ ਬਨਾਣ ਆਏ ਜੇ, ਮਾਰ ਦਿਓ ਸਪਾਂ ਨੂੰ...ਨਵੀਂ ਲੱਭੀ ਅਜ਼ਾਦੀ ਦਾ ਸਦਕਾ ਲੜਾ ਦਿਓ ਜਾਨਾਂ, ਸ਼ਾਬਾਸ਼, ਕੋਈ ਕਸਰ ਨਹੀਂ ਛਣੀ ਅਜ [ਸਲੂਕਸ ਦੀ ਫ਼ੌਜ ਵਿਚ ਜਰਨੈਲ ਮੈਗ--ਸ਼ਾਬਾਸ਼, ਸ਼ਾਬਾਸ਼ ਬਹਾਦਰੋ! ਤਬਾਹ ਕਰ ਦਿਓ, ਤਬਾਹ ਕਰ ਦਿਓ, ਇਕ ਨ ਬਚੇ, ਸ਼ਾਮ ਤਕ ਫੈਸਲਾ ਹੋ ਜਾਏ, ਕੋਈ ਮਾਰ ਨਹੀਂ ਜੇ ਇਹ, ਸ਼ੇਰੋ ਭੇਡਾਂ ਦੀ ਗਿਨਤੀ ਨ ਵੇਖੋ, ਖਾ ਜਾਓ ਇਹਨਾਂ ਨੂੰ, ਚੀਰ ਸੁਟੋ ਵੈਰੀਆਂ ਨੂੰ, ਵਸਾਓ ਮੀਂਹ ਤੀਰਾਂ ਦਾ, ਸ਼ਾਬਾਸ਼ ਇਹ ਹਿੰਦੀ ਕੁਈ ਨਵੇਂ ਨਹੀਂ ਤੁਹਾਡੇ ਲਈ, ਤੁਹਾਡੇ ਸਕੰਦਰ ਨੇ ਜਿਸ ਤਾਂ ਇਹਨਾਂ ਦੇ ਦੰਦ ਭੰਨੇ ਸਨ, ਓਸੇ ਤਾਂ, ਓਸੇ ਤਾਂ ਸ਼ਾਬਾਸ਼, ਬਹਾਦਰੋ ਓਸੇ ੜਾਂ, ਸ਼ਾਬਾਸ਼, ਇਕ ਕਦਮ ਨ ਹਟੋ, ਤੁਸੀ ਹਾਰਣ ਨਹੀਂ ਸਿੱਖੇ, ਜਮਾਓ ਪੈਰ, ਸ਼ਾਬਾਸ਼।

ਦੁਹਾਂ ਪਾਸਿਆਂ ਤੋਂ ਤੀਰਾਂ ਦੀ ਬੁਛਾੜ] (ਭਾਰਤ ਦੀ ਫ਼ੌਜ ਵਿਚ) . ਮਹਾਰਾਜਾ ਚੰਦ੍ਰ ਗੁਪਤ---ਸ਼ਾਬਾਸ਼ ਮੇਰੇ ਬਹਾਦਰੋ! ਅਜ ਤਖਤ ਜਾਂ

-੧੧੦-