ਪੰਨਾ:ਚੰਦ੍ਰ ਗੁਪਤ ਮੌਰਯਾ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਤਖਤਾ, ਪਿਠ ਨਹੀਂ ਵਖਾਣੀ-ਗੁਲਾਮੀ ਨਾਲੋਂ ਮੌਤ ਚੰਗੀ, ਵਧੀ
ਚਲੋ-ਵਧੀ ਚਲੋ-ਹੌਲੀ ੨-ਹੌਲੀ ੨-ਸ਼ਾਬਾਸ਼ ਸ਼ਾਬਾਸ਼-ਤੁਹਾਡੀਆਂ
ਮਾਵਾਂ, ਤੁਹਾਡੀਆਂ ਭੈਣਾਂ, ਤੁਹਾਡੀਆਂ ਧੀਆਂ, ਤੁਹਾਡੀਆਂ
ਇਸਤ੍ਰੀਆਂ ਦੀ ਇਜ਼ਤ ਖ਼ਤਰੇ ਵਿਚ ਏ, ਜਾਂ ਬਚਾ ਲੌ ਜਾਂ ਉਨ੍ਹਾਂ
ਦੀ ਬਿਜਤੀ ਹੋਂਦੀ ਵੇਖਣ ਜੋਗੇ ਨਾ ਰਹੋ, ਮੈਂ ਹਾਰ ਕੇ ਜੀਉਂਦਾ
ਨਹੀਂ ਮੁੜਾਂਗਾ। ਆਓ ਵਧੋ ਬਹਾਦਰੋ, ਮਦਾਨ ਨਹੀਂ ਛਡਣਾ
ਅਜ।

(ਅਪਣਾ ਰਥ ਵਧਾ ਕੇ ਸਭ ਤੋਂ ਅਗੇ ਆ ਜਾਂਦਾ ਏ,
ਓਸੇ ਵੇਲੇ ਦਸ ਕੂ ਆਦਮੀ ਰਥਾਂ ਕੋਲ ਜਾ ਕੇ ਉਚੀ
ਉਚੀ ਇਕ ਅਵਾਜ਼ ਵਿਚ ਬੋਲਦੇ ਨੇ ਤਾਂ ਜੋ ਲੜਾਈ
ਦੇ ਰੌਲੇ ਵਿਚ ਵੀ ਫ਼ੌਜ ਨੂੰ ਮਹਾਰਾਜ ਦਾ ਹੁਕਮ ਪਹੁੰਚ
ਜਾਏ" ਮਹਾਰਾਜ ਆਪ ਹਮਲਾ ਕਰਣ ਲਗੇ ਨੇ, ਸਭ
ਰਥ ਇਕੋ ਵਾਰ ਭਜਾ ਕੇ ਦੁਸ਼ਮਨ ਤੇ ਚੜ੍ਹ ਜਾਓ"
ਕਈ ਵਾਰੀ ਉਚੀ ੨ ਇਹੋ ਕੈਂਹਦੇ ਨੇ ਚੰਦ੍ਰ ਗੁਪਤ
ਅਪਣਾ ਰਥ ਭਜਾ ਦੇਂਦਾ ਏ, ਹਜ਼ਾਰ ਕੂ ਰਥ ਓਹਦੇ
ਪਿਛੇ ਖੱਬੇ ਪਾਸਿਓਂ ਬਕਾਇਦਾ ਕਤਾਰ ਵਿਚ ਨੱਸ
ਉਠਦੇ ਨੇ ਤੇ ਦੁਸ਼ਮਨ ਦੀ ਫ਼ੌਜ ਤੇ ਜਾ ਚੜ੍ਹਦੇ ਨੇ।
ਦੁਸ਼ਮਨ ਦਾ ਰਸਾਲਾ ਬੜੀ ਬਹਾਦਰੀ ਨਾਲ ਲੜਦਾ
ਏ। ਰਥਾਂ ਵਿਚ ਚੜ੍ਹੇ ਕਈ ਆਦਮੀ ਮਾਰੇ ਜਾਂਦੇ ਨੇ
ਪਰ ਉਹ ਰੁਕਦੇ ਨਹੀਂ, ਦਬਾਸਟ ਵਧੀ ਜਾਂਦੇ ਨੇ,
ਪਿਛੋਂ ਚੰਦ੍ਰ ਗੁਪਤ ਦੀ ਪਿਆਦਾ ਫ਼ੌਜ ਤੇ ਰਸਾਲਾ
ਸਾਹਮਣੇ ਤੇ ਸੱਜੇ ਪਾਸੇ ਹਮਲਾ ਕਰ ਦੇਂਦਾ ਏ।

-੧੧੧-