ਪੰਨਾ:ਚੰਦ੍ਰ ਗੁਪਤ ਮੌਰਯਾ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਲੂਕਸ ਦੀ ਫ਼ੌਜ ਬਤੇਰਾ ਲੜਦੀ ਏ ਬਰਛਿਆਂ ਤੇ
ਕੁਹਾੜਿਆਂ ਨਾਲ ਲੜਾਈ ਹੋਂਦੀ ਏ ਪਰ ਅੱਧਾ ਘੈਂਟਾ
ਵੀ ਉਹਦੀ ਫੌਜ ਦੇ ਪੈਰ ਜਮੇਂ ਨਹੀਂ ਰੈਂਹਦੇ, ਉਹ
ਪੈਹਲਾਂ ਹੌਲੀ ੨ ਪਿਛਾਂ ਹਟਦੀ ਏ, ਆਖਰ ਭੱਜ ਉਠਦੀ
ਏ ਰਥ ਤੇ ਰਸਾਲਾ ਭਜੇ ਜਾ ਰਹੇ ਯੂਨਾਨੀਆਂ ਦਾ
ਪਿੱਛਾ ਕਰਦਾ ਏ, ਪਰ ਵਾਰ ਕਿਸੇ ਤੇ ਨਹੀਂ ਕੀਤਾ
ਜਾਂਦਾ ਸਿਰਫ਼ ਡਰਾ ੨ ਕੇ ਭਜਾਇਆ ਜਾਂਦਾ ਏ ਤਾਂ
ਜੋ ਫੇਰ ਜੁੜ ਨ ਸਕਣ ਮਦਾਨ ਵਿਚ ਦੁਸ਼ਮਨ ਦੀ ਫੌਜ
ਦੀ ਥਾਂ ਸਿਰਫ ਤੰਬੂ ਈ ਰੈਹ ਜਾਂਦੇ ਨੇ...ਓਹੋ ਦਸ
ਆਦਮੀ ਸਲੂਕਸ ਦੀ ਫੌਜ ਵਲ ਮੂੰਹ ਕਰਕੇ ਕੈਂਹਦੇ ਨੇ
"ਬਾਦਸ਼ਾਹ ਸਲੂਕਸ, ਉਹਦੀ ਲੜਕੀ ਲੜਕੇ ਵਜ਼ੀਰ
ਵਡੇ ੨ ਜਰਨੈਲਾਂ ਵਗੈਰਾ ਅਗੇ ਬੇਨਤੀ ਏ ਕਿ ਉਹ
ਨਸਣ ਨਾਂਹ ਅਪਣੇ ਤੰਬੂਆਂ ਵਿਚ ਚਲੇ ਜਾਣ ਉਹਨਾਂ
ਦੀਆਂ ਜਾਨਾਂ ਨੂੰ ਕੋਈ ਖਤਰਾ ਨਹੀਂ ਇੱਜ਼ਤ ਨੂੰ ਵੀ
ਕੋਈ ਖਤਰਾ ਨਹੀਂ, ਕੋਈ ਬਦਲਾ ਨਹੀਂ ਲਿਆ
ਜਾਏਗਾ ਸਭ ਨੂੰ ਮਾਫ਼ ਕੀਤਾ ਜਾਏਗਾ, ਭਜਣ ਵਿਚ
ਜਾਨ ਦਾ ਵੀ ਖਤਰਾ ਏ...ਪਕੜ ਕਿ ਲਿਔਣਾ ਪਿਆ
ਤਾਂ ਉਹਨਾਂ ਦੀ ਸ਼ਾਨ ਵਿਚ ਸਗੋਂ ਗੁਸਤਾਖੀ
ਹੋ ਜਾਏਗੀ]


-੧੧੨-