ਪੰਨਾ:ਚੰਦ੍ਰ ਗੁਪਤ ਮੌਰਯਾ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੀਨ ਚੌਥਾ



[ਲੜਾਈ ਦੇ ਮਦਾਨ ਵਿਚ ਈ ਇਕ ਵਡਾ ਸਾਰਾ
ਸ਼ਮਿਆਨਾ, ਹੇਠਾਂ ਬੜੀਆਂ ਸੋਹਣੀਆਂ ਦਰੀਆਂ
ਵਿਛੀਆਂ ਹੋਈਆਂ ਦਰੀਆਂ ਤੇ ਗਲੀਚੇ, ਗਲੀਚਿਆਂ
ਤੇ ਕਈ ਗੱਦੀਆਂ, ਗੱਦੀਆਂ ਦੇ ਪਿੱਛੇ ਮਖ਼ਮਲੀ ਢੋ
ਵਾਲੇ ਸਰਾਹਣੇ, ਗਦੀਆਂ ਤੇ ਮਹਾਰਾਜਾ ਚੰਦਰ ਗੁਪਤ
ਬਾਦਸ਼ਾਹ ਸਲੂਕਸ ਪੰਡਤ ਚਾੜਕੇ ਸੀਤਾ ਹੈਲਣ ਦੋ
ਯੂਨਾਨੀ ਸ਼ੈਹਜ਼ਾਦੇ, ਦੁਹਾਂ ਪਾਸਿਆਂ ਦੇ ਜਰਨੈਲ ਬੈਠੇ
ਹੋਏ ਨੇ ਹੋਰ ਅਫ਼ਸਰ ਗਲੀਚਿਆਂ ਤੇ ਬੈਠੇ ਹੋਏ ਨੇ]

ਸਲੂਕਸ--ਜੇ ਅਸੀ ਜਿਤ ਜਾਂਦੇ ਤੇ ਅਸੀਂ ਕਦੀ ਨਹੀਂ ਸੀ ਇਹ
ਸਲੂਕ ਕਰਣਾ ਤੁਹਾਡੇਂ ਨਾਲ ਸੋ ਸਾਡਾ ਕੋਈ ਹੱਕ ਨਹੀਂ ਅਜਿਹਾ
ਸਲੂਕ ਕਰਾਣ ਦਾ, ਅਸੀ ਲੜਾਈ ਦੇ ਕੈਦੀਆਂ ਤੇ ਹਰ ਤਕਲੀਫ
ਲਈ ਤਿਆਰ ਆਂ।
ਚੰਦ੍ਰ ਗੁਪਤ--ਕੀ ਪੈ ਗੱਲਾਂ ਕਰਦੇ ਓ? ਲੜਾਈ ਹੋਈ, ਮੁੱਕ ਗਈ,
ਬੰਦਾ ਗੁਨਾਹ ਦਾ ਪੁਤਲੇ ਮਿੰਟ ੨ ਬਾਦ ਭੁਲਦੈ, ਗੁਨਾਹ ਨਾਲ

-੧੧੩-