ਪੰਨਾ:ਚੰਦ੍ਰ ਗੁਪਤ ਮੌਰਯਾ.pdf/133

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸਾਹਬ ਦੀ ਮੇਰੇ ਤੇ ਖ਼ਾਸ ਕਿਰਪਾ ਏ, ਪਰ ਇਹ ਮੈਂ ਅਜ ਈ
ਸੁਣ ਰਹੀ ਆਂ ਕਿ ਪਿਤਾ ਜੀ ਨੇ ਸਾਡੀ ਬਾਬਤ ਕੀ ਸੋਚਿਆ
ਹੋਇਆ ਸੀ, ਮੈਂ ਸਿਰਫ਼ ਇਹ ਸਮਝਦੀ ਸਾਂ ਕਿ ਇਹ ਮੈਨੂੰ
ਅਪਣੇ ਬਾਦਸ਼ਾਹ ਦੀ ਧੀ ਸਮਝ ਕੇ ਬਹੁਤ ਸਾਰੀ ਇੱਜ਼ਤ ਤੇ
ਪਿਆਰ ਕਰਦੇ ਨੇ, ਮੈਂ ਵੀ ਇਨ੍ਹਾਂ ਨੂੰ ਭਰਾ ਜਾਣ ਕੇ ਮਿਲਦੀ
ਸਾਂ। ਵਿਆਹ-ਸ਼ਿਆਹ ਦੀ ਕਦੀ ਨਾ ਇਹਨਾਂ ਗਲ ਕੀਤੀ ਸੀ
ਨਾ ਮੈਨੂੰ ਕਦੀ ਖ਼ਿਆਲ ਤਕ ਹੋਇਆ ਸੀ, ਸੀਤਾ ਨੇ ਜਦੋਂ ਉਹ
ਸਾਡੇ ਘਰ ਆਈ ਸੀ, ਮੇਰੇ ਸਾਹਮਣੇ ਅਪਣੇ ਵੀਰ ਦੀਆਂ
ਐਨੀਆਂ ਸਿਫਤਾਂ ਕੀਤੀਆਂ ਸਨ ਕਿ ਮੇਰੇ ਦਿਲ ਵਿਚ ਇਨ੍ਹਾਂ
ਲਈ ਪਿਆਰ ਪੈਦਾ ਹੋ ਪਿਆ, ਜੇ ਇਹ ਸਾਡੇ ਵੈਰੀ ਰਹਿੰਦੇ
ਤੇ ਮੈਂ ਇਹ ਪਿਆਰ ਵਿਚੇ ਪੀ ਜਾਣਾ ਸੀ, ਪਰ ਹੁਨ ਇਹਦੀ
ਕੋਈ ਲੋੜ ਨਹੀਂ......ਮੈਂ......ਮੈਂ ਮਜਬੂਰ ਹੋ ਕੇ ਇਹ ਹਾਰ
ਇਨ੍ਹਾਂ ਦੇ ਗਲ ਪਾਨੀ ਆਂ।

[ਲੋਕੀ ਤੌੜੀਆਂ ਵਜਾਂਦੇ ਨੇ, ਮੈਗ ਵੀ ਤੌੜੀ ਮਾਰਦੈ
ਪਰ ਹੌਲੀ ੨ ਮੂੰਹ ਪੀਲਾ ਭੂਕ ਤੇ ਅੱਖਾਂ ਵਿਚ
ਅਥਰੂ ਸੂ, ਸਾਰੇ ਓਹਦੇ ਵਲ ਤਕਦੇ ਨੇ, ਆਖ਼ਰ
ਉਹ ਰੋਂਦੀ ਜਹੀ ਵਾਜ ਵਿਚ ਕਹਿੰਦਾ ਏ]

ਮੈਗ -ਮਹਾਰਾਜ! ਮੈਂ ਤੁਹਾਨੂੰ ਬਹੁਤ ੨ ਵਧਾਈ ਦੇਨਾਂ, ਖ਼ਿਆਲ
ਗ਼ਲਤ ਵੀ ਹੋ ਸਕਦੈ, ਪਰ ਹੈ ਮੇਰਾ ਪੱਕਾ ਖ਼ਿਆਲ ਕਿ ਤੁਹਾਨੂੰ
ਦੁਨੀਆ ਵਿਚ ਸਭ ਨਾਲੋਂ ਚੰਗੀ ਮਹਾਰਾਣੀ ਮਿਲੀ ਏ, ਹੈਲਣ
ਹੈ ਈ ਤੁਹਾਡੇ ਲੈਕ ਸੀ। ਮੈਂ ਇਹਨੂੰ ਪਿਆਰ ਜਰੂਰ ਕਰਦਾ

-੧੧੬-