ਪੰਨਾ:ਚੰਦ੍ਰ ਗੁਪਤ ਮੌਰਯਾ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਇਨਸਾਨ ਇਹ ਦੁਖ ਦੂਰ ਕਰ ਸਕਦੈ, ਪਤਾ ਨਹੀਂ ਕਰੇ ਕਿ
ਨਾਂਹ ਪਰ ਜੇ ਕਰਦੇ ਤੇ ਮੈਂ ਬੜਾ ਈ ਧਨਵਾਦੀ ਹੋਵਾਂ।
ਪੰਡਤ ਜੀ--ਕੌਣ?
ਸੀਤਾ-- ਕੌਣ?
ਚੰਦ੍ਰ--ਤੂੰ।
ਸੀਤਾ--ਮੈਂ?
ਚੰਦ੍ਰ--ਹਾਂ ਤੂੰ?
ਸੀਤਾ--ਮੈਂ ਕਿਸ ਤ੍ਰਾਂ?
ਚੰਦ੍ਰ--ਮੈਗ ਨੂੰ ਅਪਣਾ ਸਾਥੀ ਬਣਾ ਕੇ, ਦੂਹਾਂ ਨੂੰ ਚੰਗੇ ਤੋਂ ਚੰਗਾ
ਸਾਥੀ ਮਿਲ ਜਾਏਗਾ, ਦੋਵੇਂ ਰੁਵੋਗੇ ਵੀ ਸਾਡੇ ਹਰ ਵੇਲੇ ਕੋਲ,
ਮੇਰੇ ਵੀ ਸਾਰੇ ਫਿਕਰ ਦੁਰ ਹੋ ਜਾਨਗੇ, ਮੈਂ ਤੇਨੂੰ ਹਰ ਵੇਲੇ
ਵੇਖਦਾ ਰਾਂਹਗਾ, ਮੈਗ ਅਪਣੀ ਭੈਣ ਨੂੰ, ਕਿਡੀ ਮੌਜ ਏ...ਕਿਊਂ?
ਪੰਡਤ ਜੀ--ਬਿਲਕੁਲ ਠੀਕ ਗਲ ਏ, ਸੀਤਾ ਕਿਤੇ ਹੋਰ ਥਾਂ ਟੁਰ ਜਾਏ
ਤਾਂ ਸਾਥੋਂ ਰਾਜ ਕਾਜ ਦਾ ਕੰਮ ਈ ਨ ਹੋ ਸਕੇ।

(ਸੀਤਾ ਬਿਨਾਂ ਕੁਝ ਬੋਲੇ ਮੈਗਸਥੇਨੀਜ਼ ਦੇ ਗਲ ਹਾਰ}}
ਪਾ ਦੇਂਦੀ ਏ)
ਸਲੂਕਸ--ਅਸੀਂ ਗੰਧਾਰਾ ਦਾ ਸੂਬਾ ਤੁਹਾਨੂੰ ਦੋਸਤੀ ਦਾ ਤੋਫ਼ਾ ਦੇਨੇਂ
ਆਂ ਮੋੜਿਆ ਜੇ ਨ ਉਕਾ ਈ, ਅਸੀਂ ਬੜੇ ਗੁੱਸੇ ਹੋ ਜਾਵਾਂਗੇ।
ਚੰਦ੍ਰ--ਮੇਹਰਬਾਨੀ, ਪਰ ਨਾਂਹ ਦੇਦੇ ਤਾਂ ਚੰਗਾ ਈ ਸੀ।
ਸਲੂਕਸ--ਸਾਨੂੰ ਇਕ ਚੰਗਾ ਜਿਹਾ ਹਾਥੀ ਚਾਹੀਦਾ ਏ, ਬਿਲਕੁਲ
ਚਿੱਟਾ ਹੋਵੇ ਸਾਡਾ ਅਜਹੇ ਹਾਥੀ ਤੇ ਬੜੇ ਚਿਰ ਤੋਂ ਦਿਲ ਏ।
ਪੰਡਤ ਜੀ--(ਇਕ ਜਰਨੈਲ ਨੂੰ) ਪੰਜ ਸੌ ਵਧੀਆ ਹਾਥੀ, ਕੁਝ ਵਿਚੋਂ

-੧੧੮-