ਪੰਨਾ:ਚੰਦ੍ਰ ਗੁਪਤ ਮੌਰਯਾ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਚਿੱਟੇ ਹੋਨ, ਇਹਨਾਂ ਦੇ ਡੇਰੇ ਪੁਚਾ ਦਿਓ।
ਸਲੂਕਸ--ਪੰਜ ਸੌ?
ਪੰਡਤ ਜੀ--ਹੋਰ ਚਾਹੀਦੇ ਨੇ? ਹੁਕਮ ਕਰੋ।


ਸੀਨ ਪੰਜਵਾਂ



ਪਾਟਲੀ ਪੁਤ੍ਰ, ਸ਼ਾਹੀ ਦਰਬਾਰ ਦੇ ਬਾਹਰ ਖੁਲ੍ਹੇ ਮਦਾਨ
ਵਿਚ ਇਕ ਵਡਾ ਸ਼ਾਮਿਆਨਾ, ਦਰੀਆਂ ਤੇ ਉਤ੍ਰੀ ਭਾਰਤ
ਵਰਸ਼ ਤੇ ਗੰਧਾਰਾ ਦੇ ਹਰ ਸ਼ੈਹਰ ਦੇ ਦੋ ਦੋ ਆਦਮੀ
ਜਾਂ ਇਸਤ੍ਰੀਆਂ, ਹੋਰ ਪੰਜਾਂ ਪਿੰਡਾਂ ਵਿਚੋਂ ਚੁਣ ਕੇ
ਘਲਿਆ ਹੋਇਆ ਇਕ ਇਕ ਆਦਮੀ-ਦਰਬਾਰੀ
ਜਰਨੈਲ ਤੇ ਪਾਟਲੀ ਪੁਤ੍ਰ ਸ਼ੈਹਰ ਦੇ ਸੌ ਚੁਣੇ ਹੋਏ
ਮਰਦ ਤੀਵੀਂਆਂ ਬੈਠੀਆਂ ਨੇ, ਰਾਤ ਦੇ ਅਠ ਵਜੇ ਨੇ
ਬੌਹਤ ਸਾਰੇ ਸ਼ਮਾਦਾਨਾਂ ਦਾ ਚਾਨਣ ਏ। ਮਹਾਰਾਜਾ
ਚੰਦ੍ਰ ਗੁਪਤ, ਮਹਾਤਮਾ ਜੀ, ਪੰਡਤ ਜੀ, ਸੀਤਾ,
ਮੈਗਸਥੇਨੀਜ਼, ਮਹਾਰਾਣੀ ਹੈਲਣ ਆਉਂਦੇ ਨੇ, ਲੋਕ
ਉਠ ਕੇ ਖਲੋ ਜਾਂਦੇ ਨੇ ਤੇ ਤੌੜੀਆਂ ਮਾਰ ਕੇ ਜੀ
ਆਇਆਂ ਨੂੰ ਕਹਿੰਦੇ ਨੇ, ਮਹਾਰਾਜੇ ਤੋਂ ਬਿਨਾਂ ਸਭ

-੧੧੯-