ਪੰਨਾ:ਚੰਦ੍ਰ ਗੁਪਤ ਮੌਰਯਾ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਿਚਕਾਰ ਗਲੀਚਿਆਂ ਤੇ ਲਗੀਆਂ ਗੱਦੀਆਂ ਤੇ ਬੈਹ
ਜਾਂਦੇ ਨੇ]

ਮਹਾਰਾਜਾ--ਭੈਣੋਂ ਬਜ਼ੁਰਗੋ ਤੇ ਭਰਾਓ! ਅਜ ਤੁਹਾਨੂੰ ਬੜੀ ਦੂਰੋਂ
ਦੂਰੋਂ ਸਦ ਕੇ ਖੇਚਲ ਦਿਤੀ ਗਈ ਏ, ਪਰ ਮੈਨੂੰ ਯਕੀਨ ਏ ਕਿ
ਤੁਸੀ ਸਾਰੇ ਐਨੇ ਖ਼ੁਸ਼ ਓ ਕਿ ਕੋਈ ਤਕਲੀਫ ਤੁਹਾਨੂੰ ਮਸੂਸ
ਨਹੀਂ ਹੋ ਸਕਦੀ, ਕੰਮ ਤੇ ਅਜ ਕਈ ਨੇ, ਪਰ ਸਭ ਤੋਂ ਪਹਿਲਾਂ
ਜੋ ਮੈਂ ਕਰਨਾ ਚਾਹਨਾਂ ਉਹ ਤੁਹਾਨੂੰ ਲੜਾਈ ਜਿੱਤਣ ਦੀ
ਵਧਾਈ ਦੇਣਾ ਏ, ਸਭ ਨੂੰ ਬੌਹਤ ੨ ਵਧਾਈ ਹੋਵੇ, ਦੂਜੀ
ਵਧਾਈ ਏਸ ਗਲ ਦੀ ਕਿ ਹੁਣ ਬਾਹਰੋਂ ਕਿਸੇ ਹਮਲੇ ਦਾ
ਸਾਡੇ ਦੇਸ਼ ਨੂੰ ਕੋਈ ਡਰ ਨਹੀਂ, ਮਹਾਰਾਜ ਸਕਸ ਸਾਡੇ ਬੜੇ
ਪਿਆਰੇ ਮਿਤ੍ਰ ਬਣ ਗਏ ਨੇ। ਹਮਲਾ ਕਰਨਾ ਤੇ ਕਿਤੇ ਰਿਹਾ
ਸਗੋਂ ਉਹ ਸਾਡੀ ਸਰਹੱਦ ਦੀ ਪੂਰੀ ਪੂਰੀ ਹਫ਼ਾਜ਼ਤ ਕਰਨਗੇ,
ਸੋ ਕਿਸੇ ਦੀ ਮਜਾਲ ਨਹੀਂ ਕਿ ਐਧਰ ਉਂਗਲ ਵੀ ਕਰ ਸਕੇ,
ਦੂਜੀ ਗਲ ਇਹ ਵੇ ਮੇਨੂੰ ਖ਼ਬਰਾਂ ਮਿਲੀਆਂ ਨੇ ਕਿ ਲੋਕ ਮੇਰੇ
ਤੇ ਸੀਤਾ ਦੇ ਵਿਆਵਾਂ ਤੇ ਜਸ਼ਨਾਂ ਦੀ ਉਡੀਕ ਵਿਚ ਸਨ ਉਹਨਾਂ
ਨੂੰ ਬੜੀ ਮਾਯੂਸੀ ਹੋਈ ਏ ਕਿ ਜਸ਼ਨ ਕੋਈ ਨਹੀਂ ਕੀਤੇ ਗਏ।
ਅਰਜ਼ ਇਹ ਵੇ ਕਿ ਤੁਸੀਂ ਇਹ ਤੇ ਜਾਨਦੇ ਈ ਓ ਪਈ ਜੇ
ਜਸ਼ਨ ਹੋਂਦੇ ਤਾਂ ਰੁਪਯਾ ਤੇ ਤੁਹਾਡਾ ਈ ਖ਼ਰਚ ਹੋਣਾ ਸੀ,
ਮੈਂ ਕੋਈ ਕਹੀ ਮਾਰ ਕੇ ਤੇ ਕੁਝ ਕਮਾਇਆ
ਹੋਇਆ ਨਹੀਂ ਜੋ ਖ਼ਰਚ ਕਰਦਾ। ਸਰਕਾਰੀ ਰੁਪਯਾ
ਅਗੇ ਲੜਾਈ ਤੇ ਐਨਾ ਖ਼ਰਚ ਹੋ ਗਿਐ ਕਿ
ਹੋਰ ਉਡਾਇਆ ਨਹੀਂ ਜਾ ਸਕਦਾ। ਕਈ ਮਿਤ੍ਰ ਕੋਲੋਂ ਖਰਚ

-੧੨੦-