ਪੰਨਾ:ਚੰਦ੍ਰ ਗੁਪਤ ਮੌਰਯਾ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੰ: ੧੦--ਮਰਦਾਂ ਦੇ ਹਕ ਸਵਾ ਫ਼ੋਜ ਤੋਂ ਕਿਤੇ ਵੀ ਇਸਤ੍ਰੀਆਂ ਤੋਂ
ਵਧ ਨਹੀਂ ਹੋਨਗੇ।
ਨੰ: ੧੧--ਮਾਮਲੇ ਜਾਂ ਟਿਕਸ ਲਾਨ ਦਾ ਅਖਤਿਆਰ ਦੇਸ ਦੀ
ਪੰਚੈਤ (ਸਭਾ) ਨੂੰ ਹੋਵੇਗਾ ਹੋਰ ਕੋਈ ਨਹੀਂ ਲਾ ਸਕਦਾ।
ਨੰ: ੧੨--ਮਹਾਰਾਜ ਅਪਣਾ ਖਰਚ ਬੋਹਤ ਘਟ ਰਖਣ ਗੇ ਜੇ ਖਰਚ
ਠੀਕ ਤ੍ਰਾਂ ਨ ਕਰਨਗੇ ਤਾਂ ਉਨ੍ਹਾਂ ਦੀ ਵੀ ਤਨਖਾਹ ਲਾ
ਦਿਤੀ ਜਾਏਗੀ।
ਮਹਾਰਾਜ਼--(ਉਠ ਕੇ) ਲਗ ਗਿਆ ਜੇ ਨ ਪਤਾ ਜਸ਼ਨ ਕਿਊਂ
ਨਹੀਂ ਹੋਏ? (ਹਾਸਾ)
ਪੰਡਤ ਜੀ ਨੂੰ: ੧੩---ਮੌਤ ਦੀ ਸਜ਼ਾ ਬਰਫ ਦੇਸ਼ ਧ੍ਰੋਹਯਾਂ ਨੂੰ
ਦਿਤੀ ਜਾਏਗੀ।
ਨੰ: ੧੪--ਦੂਹਾਂ ਮਜ਼੍ਹਬਾਂ ਦੇ ਬੰਦਿਆਂ ਨੂੰ ਲੜਾਣ ਦੀ ਕੋਸ਼ਸ਼ ਦੇਸ਼ ਧ੍ਰੋਅ
ਸਮਝਿਆ ਜਾਏਗਾ।
ਨੰ ੧੫--ਮਹਾਰਾਜ ਘਟੋ ਘਟ ਚਾਰ ਮਹੀਨੇ ਵਰ੍ਹੇ ਵਿਚ ਜਰੂਰ ਦੌਰਾ
ਕਰਨਗੇ, ਹਰ ਸਾਲ ਏਥੇ ਤੁਹਾਨੂੰ ਸਦਿਆ ਜਾਯਾ ਕਰੇਗਾ ਤੇ ਜੋ
ਔਕੜਾਂ ਹੋਨਗੀਆਂ ਉਹ ਦੂਰ ਕਰਨ ਦੀ ਕੋਸ਼ਸ਼ ਕੀਤੀ ਜਾਏਗੀ,
ਕੋਈ ਹੋਰ ਗਲ ਕਿਸੇ ਨੂੰ ਸੁਝੇ ਤੇ ਦਸ ਦੇ। (ਕੋਈ ਨਹੀਂ ਉਠਦਾ)
ਮਹਾਰਾਜ--(ਉਠ ਕੇ) ਲੋਂ ਭਰਾਓ। ਅਜ ਦਾ ਜਲਸਾ ਖ਼ਤਮ, ਮੇਰੀ
ਸਭ ਤੋਂ ਵਡੀ ਖੁਸ਼ੀ ਇਹ ਵੇ ਕਿ ਮੇਰਾ ਦੇਸ ਦੁਨੀਆ ਵਿਚ ਸਭ
ਤੋਂ ਵਧ ਸੁਖੀ ਹੋਵੇ ਲੋਕ ਖੁਸ਼ਹਾਲ ਹੋਨ, ਕੋਈ ਝਗੜਾ ਝੁਗੜਾ
ਨ ਹੋਵੇ, ਲੋਕਾਂ ਦਾ ਅਪਣਾ ਰਾਜ ਹੋਵੇ ਤੇ ਸਭ ਦੁਨੀਆਂ ਵਿਚ
ਸਾਡੀ ਇੱਜ਼ਤ ਹੋਵੇ।
ਪੰਡਤ ਜੀ--ਬੋਲੋ ਭਾਰਤ ਮਾਤਾ ਕੀ....
ਸਭ ਲੋਕ--ਜੈ।

-੧੨੪-