ਪੰਨਾ:ਚੰਦ੍ਰ ਗੁਪਤ ਮੌਰਯਾ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਐਕਟ ਪਹਿਲਾ



ਸੀਨ ਪਹਿਲਾਂ



(ਜੰਗਲ)


[ਇਕ ਨੌਜੁਆਨ ਆਦਮੀ ਇਕ ਸਾਧੂ ਮਹਾਤਮਾ ਦੇ
ਸਾਹਮਣੇ ਖਲੋਤਾ ਏ ਮਹਾਤਮਾ ਜੀ ਦਾ ਜਿਸਮ ਬੜਾ
ਕਮਜ਼ੋਰ, ਕਦ ਛੋਟਾ, ਉਮਰ ਸਤਰ ਬਹੱਤਰ ਵਰ੍ਹੇ,
ਮੂੰਹ ਦੰਦਾਂ ਤੋਂ ਖਾਲੀ, ਸਾਹਮਣੇ ਚਰਖਾ, ਪਿਛੇ
ਕੁਟੀਆ, ਉਂਗਲੀ ਮੂੰਹ ਤੇ ਰੱਖੀ ਕੁਝ ਸੋਚ ਰਹੇ ਨੇ,
ਇਕ ਹਰਨ ਕੋਲ ਬੈਠਾ ਚੌਂਕ ਰਿਹਾ ਏ]

ਨੌਜਵਾਨ--ਮੈਨੂੰ ਪਤਾ ਨਹੀਂ ਸੀ ਇਹ ਹਰਨ ਤੁਹਾਡਾ ਪਾਲਤੂ ਏ,
ਨਹੀਂ ਤੇ ਮੈਂ ਕਦੀ ਨਾ ਇਹਦਾ ਪਿਛਾ ਕਰਦਾ।
ਮਹਾਤਮਾ--ਮੈਨੂੰ ਹਰਨ ਪਾਲਣ ਦੀ ਵੇਲ ਪਈ ਏ ਉਂਝ ਵਚੈਰਾ ਡਰਦਾ
ਮਾਰਾ ਹਫ਼ ਕੇ ਮੇਰੀ ਝੋਲੀ ’ਚ ਆ ਡਿਗੈ।
ਨੌਜਵਾਨ--ਫੇਰ ਮੈਂ ਫੜ ਲਾਂ ਸੂ?
ਮਹਾਤਮਾ--ਕਿਉਂ?

-੧-