ਪੰਨਾ:ਚੰਦ੍ਰ ਗੁਪਤ ਮੌਰਯਾ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨੌਜਵਾਨ--ਮਗਰ ਭਜ ਭਜ ਕੇ ਮਰ ਗਿਆਂ ਮਸਾਂ ਕਿਤੇ ਜਾ ਕੇ ਡਾਹ
ਦਿਤੀ ਸੁ॥
ਮਹਾਤਮਾ--ਧੱਕੇ ਨਾਲ ਲੈ ਲਵੋ, ਕਾਕਾ ਜੀ, ਤੇ ਗਲ ਦੂਸਰੀ ਏ, ਮੇਰੀ
ਵਾਹ ਚਲੇ ਤੇ ਮੈਂ ਤੇ ਨਹੀਂ ਨ ਦੇਂਦਾ ਹੁਨ ਏਹ।
ਨੌਜਵਾਨ--ਕੋਈ ਗਲ ਨਹੀਂ ਤੁਹਾਡਾ ਆਖਾ ਤੇ ਨਹੀਂ ਨਾ ਮੋੜਨਾ
ਅਸੀ ਹੋਰ ਫੜ ਲਾਂਗੇ।
ਮਹਾਤਮਾ ਜੀ--ਹੋਰ ਫੜਣਾ ਈ, ਵੀਰਾ, ਤੇ ਈਹੋ ਫੜ ਲੈ ਇਹ ਕੋਈ
ਮੇਰਾ ਵੱਖਰਾ ਜਾਨੂੰ ਏ!.......ਮੈਂ ਏਸ ਵੇਲੇ ਇਹ ਸੋਚ ਰਿਹਾਂ ਕਿ
ਤੇਰੇ ਵਰਗਾ ਸੋਹਣਾ ਜੁਆਨ ਮੈਂ ਆਪਣੀ ਉਮਰ ਵਿਚ ਨਹੀਂ
ਡਿਠਾ, ਪਿੰਡੇ ਦਾ ਵੀ ਤੂੰ ਚੰਗਾ ਤਗੜਾ ਲਗਣੈਂ, ਸੁਭਾ ਦਾ ਵੀ
ਵਾਹਵਾ ਮਿਠੈਂ, ਦਿਲ ਦਾ ਵੀ ਨੇਕ ਜਾਪਣੈਂ ਜੋ ਇਕ ਮਾੜੇ ਜਹੇ
ਫਕੀਰ ਦੇ ਆਖੇ ਅਪਣਾ ਸ਼ਕਾਰ ਛਡਣ ਨੂੰ ਤਿਆਰ ਏਂ
ਸਿਆਨਪ ਵੀ ਤੇਰੀਆਂ ਗਲਾਂ ਤੋਂ ਸਾਫ਼ ਪਈ ਦਿਸਦੀ ਏ
ਹਾਂ ਮੈਂ ਇਹ ਪਿਆ ਸੋਚਣਾਂ ਕਿ ਕੀਹ ਤੇਰੇ ਵਰਗੇ ਬੰਦਿਆਂ
ਨੂੰ ਵੀ ਹਰਨ ਮਾਰਣ ਬਿਨਾਂ ਕੋਈ ਕੰਮ ਨਹੀਂ।
ਨੌਜਵਾਨ-ਕੰਮ ਕੀਹ ਹੋਣੈ? ਮੈਂ ਇਕ ਕੰਵਰ ਆਂ ਕੰਵਰਾਂ ਨੂੰ ਖਾਨ
ਪੀਣ ਸੌਣ ਤੇ ਸ਼ਕਾਰ ਖੇਡਣ ਬਿਨਾਂ ਕੀਹ ਕੰਮ ਹੋ ਸਕਦੈ?

[ਸਾਹਮਨਿਓਂ ਇਕ ਪੰਜਾਹ ਕੂ ਵਰ੍ਹਿਆਂ ਦਾ ਆਦਮੀ
ਜੀਹਦਾ ਰੰਗ ਬੜਾ ਗੋਰਾ, ਜਿਸਮ ਬੜਾ ਫੁਰਤੀਲਾ ਏ
ਗਲ ਚਿਟੇ ਦੁਧ ਖਦਰ ਦਾ ਕੁੜਤਾ ਤੇ ਧੋਤੀ ਪਾਈ ਹੋਈ
ਸੂ, ਆਉਂਦਾ ਏ ਤੇ ਮਹਾਤਮਾ ਜੀ ਦੇ ਗੋਡਿਆਂ ਨੂੰ ਹਥ
ਲਾ ਕੇ ਸੁਖ ਸਾਂਦ ਪੁਛਦਾ ਤੇ ਦਸਦੈ]

-੨-