ਪੰਨਾ:ਚੰਦ੍ਰ ਗੁਪਤ ਮੌਰਯਾ.pdf/18

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(ਝਟ ਕੂ ਮਗਰੋਂ)


ਸਾਧੂ--ਪੰਡਤ ਜੀ, ਐਹ ਕੰਵਰ ਸਾਹਬ ਆਂਹਦੇ ਨੇ ਕਿ ਕੰਵਰਾਂ ਨੂੰ ਖਾਣ
ਪੀਣ ਸੌਣ ਤੇ ਨਿਕੇ ਨਿਕੇ ਹਰਨ ਮਾਰਨ ਬਿਨਾ ਕੀਹ ਕੰਮ ਹੋ
ਸਕਦੈ?
ਪੰਡਤ ਜੀ--ਕੰਵਰ ਸਾਹਬ, ਤੁਹਾਡਾ ਮਤਲਬ ਏ ਕੰਵਰਾਂ ਨੂੰ ਕੰਮ ਲਭਦਾ
ਨਹੀਂ ਕਿ ਓਹ ਕਰਦੇ ਨਹੀਂ?
ਕੰਵਰ--ਮੈਨੂੰ ਸਾਰਿਆਂ ਦਾ ਨਹੀਂ ਪਤਾ, ਮੈਨੂੰ ਆਪ ਨੂੰ ਕੋਈ ਨਹੀਂ
ਕੰਮ ਮੈਂ ਤੇ ਜਦੋਂ ਵੇਹਲ ਤੋਂ ਅਕ ਜਾਨਾਂ ਤੇ ਸ਼ਕਾਰ ਚੜ੍ਹ ਪੈਨਾਂ।
ਪੰਡਤ ਜੀ--ਵੇਹਲ ਤੋਂ ਅਕ ਜਾਂਦੇ ਓ? ਹਛਾ ਸਚੀ ਕੰਵਰ ਸਾਹਬ ਮੈਂ
ਤੁਹਾਡਾ ਨਾਂ ਪਤਾ ਤੇ ਪੁਛਿਆ ਈ ਨਹੀਂ, ਤੁਹਾਡਾ ਸ਼ੁਭ ਨਾਮ?
ਕੰਵਰ--ਜੀ ਮੇਰਾ ਨਾਂ ਚੰਦਰ ਗੁਪਤ ਏ ਮੈਂ ਮਹਾਰਾਜਾ ਧੰਨਾਂ ਨੰਦ ਨੰਦਾ
ਦਾ ਰਿਸ਼ਤੇਦਾਰ ਆਂ ਤੇ ਨਾਲੇ ਓਨਾਂ ਦਾ ਮੁਸਾਹਬ ਵੀ ਆਂ।
ਪੰਡਤ ਜੀ--ਵਾਹ ਵਾਹ ਧੰਨ ਭਾਗ ਨੇ ਦਰਸ਼ਨ ਹੋ ਗਏ ਨੇ ਮੈਂ ਅਗੇ
ਤੁਹਾਡਾ ਜ਼ਿਕਰ ਸੁਣ ਚੁਕਿਆਂ। ਹਛਾ ਤੁਸੀ ਮਸਾਹਬ ਜੂ ਓ ਤੇ
ਦਰਬਾਰ ਵਿਚ ਤੁਹਾਨੂੰ ਕਾਫੀ ਕੰਮ ਨਹੀਂ ਹੋਂਦਾ?
ਚੰਦਰ--ਗਲ ਅਸਲ ਵਿਚ ਇਹ ਵੇ, ਪੰਡਤ ਜੀ, ਕਿ ਮਹਾਰਾਜ ਮੇਰੇ ਤੇ
ਜਰਾ ਗੁਸੇ ਰਹਿੰਦੇ ਨੇਂ ਓਹ ਚਾਂਹਦੇ ਨੇ ਮੁਸਾਹਬਾਂ ਦੀ ਆਪਣੀ
ਕੋਈ ਰਾਅ ਈ ਨ ਹੋਵੇ ਜੋ ਓਨ੍ਹਾਂ ਦੇ ਮੂੰਹ ਤੋਂ ਸਚ ਝੂਠ ਨਿਕਲੇ
ਸਭ ਸਤ ਬਚਣ ਕਹੀ ਜਾਣ ਮੈਥੋਂ ਇਹ ਹੋ ਨਹੀਂ ਸਕਦਾ ਸੋ
ਦਰਬਾਰ ਵਿਚ ਘਟ ਵਧ ਹੀ ਜਾਨਾਂ।
ਮਹਾਤਮਾ--ਪੰਡਤ ਜੀ, ਮੇਰੀ ਅਕਲ ਦਸਦੀ ਏ ਕਿ ਜਿਸ ਇਨਸਾਨ ਨੂੰ
ਤੁਸੀਂ ਐਨੇ ਚਿਰ ਤੋਂ ਲਭਦੇ ਫਿਰਦੇ ਓ, ਉਹ ਤੁਹਨੂ ਮਿਲ ਪਿਐ।

-੩-