ਪੰਨਾ:ਚੰਦ੍ਰ ਗੁਪਤ ਮੌਰਯਾ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਪੰਡਤ ਜੀ--ਜਾਪਦਾ ਤੇ ਏਸੇ ਤਰ੍ਹਾਂ ਈ ਏ ਅਗੋਂ ਜੋ ਕਿਸਮਤ।
ਚੰਦਰ--ਕੁਝ ਸਾਡੇ ਪਿੜ ਪੱਲੇ ਵੀ ਪਾਓ ਨਾ। ਗਲ ਕੀਹ ਏ? ਤੁਸੀ।
ਕੀਹ ਲਭਦੇ ਓ ਤੇ ਕੀਹ ਮਿਲ ਪਿਆ ਜੇ?
ਪੰਡਤ ਜੀ--ਕੰਵਰ ਸਾਹਬ, ਅਸੀ ਦੋ ਡਾਕੂ ਆਂ ਤੇ ਕਿਸੇ ਚੰਗੇ ਤਗੜੇ
ਬੰਦੇ ਨੂੰ ਲੁਟਣਾ ਚਾਂਹਦੇ ਸਾਂ ਸੋ ਤੁਸੀ ਮਿਲ ਪਏ ਓ।
ਕੰਵਰ--ਇਹ ਗਲ ਤੇ ਮੈਨੂੰ ਤੁਹਾਡਾ ਦੁਸ਼ਮਨ ਵੀ ਦਸਦਾ ਤੇ ਮੈਂ ਨਹੀਂ
ਸੀ ਮਨਣੀ, ਤੁਸੀਂ ਕੋਈ ਹੋਰ ਗਲ ਬਨਾਓ।
ਪੰਡਤ ਜੀ--ਚੰਗਾ ਤੁਹਾਡੀ ਮਰਜੀ ਆਪੇ ਪਤਾ ਲਗ ਜਾਏਗਾ ਤੁਸੀ,
ਜਾਪਦੈ, ਮੇਰੇ ਸਾਥੀ ਦੇ ਮਾੜੇ ਜਹੇ ਪਿੰਡੇ ਨੂੰ ਵੇਖ ਕੇ ਭੁਲ ਰਹੇ ਓ
ਏਸ ਹਡੀਆਂ ਦੇ ਪਿੰਜਰ ਇਨਸਾਨ ਵਿਚ ਓਹ ਤਾਕਤ ਏ ਕਿ
ਤਗੜੇ ਤੋਂ ਤਗੜੇ ਬਾਦਸ਼ਾਹ ਸਿਆਣੇ ਤੋਂ ਸਿਆਣੇ ਆਦਮੀ
ਮੂੰਹ ਵਿਚ ਉਂਗਲਾਂ ਪਾਣ ਕਰਨਗੇ ਤੇ ਚੰਗੇ ਤੋਂ ਚੰਗੇ ਆਦਮੀ
ਅਦਬ ਨਾਲ ਸਿਰ ਝੁਕਾਣਗੇ ਪਰ ਤੁਸੀ ਦਸੋ ਤੁਹਾਡੇ ਕੋਲ
ਐਨਾ ਵਕਤ ਹੈ ਕਿ ਮੇਰੀਆਂ ਲੰਮੀਆਂ ਗਲਾਂ ਸੁਣ ਸਕੋ?
ਚੰਦਰ --ਕਿਨਾ ਕੂ ਚਿਰ?
ਪੰਡਤ ਜੀ-- ਘੰਟਾ ਦੋ।
ਚੰਦਰ--ਮਹਲ ਵਿਚ ਨਹੀਂ ਚਲਦੇ?
ਪੰਡਤ ਜੀ--ਚੰਗਾ ਕਲ ਸਈ, ਸ਼ਾਮ ਦੀ ਰੋਟੀ ਖਾ ਕੇ ਅਸੀ ਮਹਲ
ਵਿਚ ਆ ਜਾਂਗੇ।
ਚੰਦਰ--ਵਾਹ ਵਾਹ ਕਿਉਂ ਓਥੇ ਰੋਟੀ ਨਹੀਂ ਪਕਦੀ? ਰੋਟੀ ਵੀ ਓਥੇ
ਈ ਖਾਇਆ ਜੇ ਤੇ ਗਲਾਂ ਵੀ ਹੋ ਜਾਨਗੀਆਂ।
ਪੰਡਤ ਜੀ--ਚਲੋ ਏਸ ਤਰ੍ਹਾਂ ਸਹੀ।


-੪-