ਪੰਨਾ:ਚੰਦ੍ਰ ਗੁਪਤ ਮੌਰਯਾ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਨ ਦੂਜਾ



(ਚੰਦਰ ਗੁਪਤ ਦੇ ਮਹਲ ਦਾ ਇਕ ਕਮਰਾ)



[ਕੰਵਰ ਚੰਦਰ ਗੁਪਤ ਪਲੰਘ ਤੇ ਲੇਟਿਆ ਹੋਇਐ ਤੇ
ਇਕ ਨੌਕਰ ਦਰੀ ਤੇ ਬੈਠਾ ਹੋਇਆ ਏ]

ਨੌਕਰ-ਸਰਕਾਰ, ਤੁਸੀ ਕਦੋਂ ਦੇ ਸਾਧੂਆਂ ਦੇ ਭਗਤ ਬਣੇ ਓ?
ਕੰਵਰ---ਮੈਂ ਕਿਥੇ ਊ ਓਏ ਸਾਧੂਆਂ ਸ਼ਾਧੂਆਂ ਦਾ ਭਗਤ? ਮੈਂ ਤੇ
ਇਨ੍ਹਾਂ ਦੇ ਪਰਛਾਵੇਂ ਤੋਂ ਵੀ ਦੂਰ ਰਹਿਨਾਂ।
ਨੌਕਰ--ਤੇ ਫੇਰ ਅਜ ਬਵੱਰਚੀ ਨੂੰ ਕਿਉਂ ਪਏ ਹੁਕਮ ਦੇਂਦੇ ਸੌ ਕਿ
ਮਹਾਤਮਾ ਤੇ ਇਕ ਪੰਡਤ ਜੀ ਦੀ ਰੋਟੀ ਏ।
ਕੰਵਰ--ਠੀਕ ਏ, ਠੀਕ ਏ, ਓਹਨਾਂ ਦੀ ਰੋਟੀ ਕੋਈ ਮੈਂ ਸ਼ਰਧਾ ਕਰ ਕੇ
ਤੇ ਨਹੀਂ ਆਖੀ ਓਹਨਾਂ ਨੂੰ ਮੇਰੇ ਨਾਲ ਕੁਈ ਕੰਮ ਏ ਓਹਨਾਂ
ਮੈਨੂੰ ਮਿਲਣ ਆਉਣਾ ਸੀ ਮੈਂ ਕਿਹਾ ਰੋਟੀ ਏਥੇ ਹੀ ਖਾ
ਲਿਆ ਜੇ।
ਨੌਕਰ--ਚੰਗਾ ਫੇਰ ਮੈਂ ਓਨਾਂ ਦੇ ਆਉਣ ਤੋਂ ਪਹਿਲਾਂ ਰੋਟੀ ਖਾ
ਲਵਾਂ?

-੫-